DES PANJAB Des punjab E-paper
Editor-in-chief :Braham P.S Luddu, ph. 403-293-9393
ਏਕਤਾ ਭਯਾਨ ਨੇ ਏਸ਼ੀਆਈ ਪੈਰਾ ਖੇਡਾਂ 'ਚ ਕਲੱਬ ਥ੍ਰੋਅ 'ਚ ਜਿੱਤਿਆ ਸੋਨ ਤਮਗਾ
Date : 2018-10-09 AM 07:40:45 | views (91)

 ਜਕਾਰਤਾ,  ਏਕਤਾ ਭਯਾਨ ਨੇ ਏਸ਼ੀਆਈ ਪੈਰਾ ਖੇਡਾਂ 'ਚ ਮਹਿਲਾਵਾਂ ਦੇ ਕਲੱਬ ਥ੍ਰੋਅ 'ਚ ਭਾਰਤ ਨੂੰ ਚੌਥਾ ਤਮਗਾ ਦਿਵਾਇਆ। ਭਯਾਨ ਨੇ ਚੌਥੀ ਕੋਸ਼ਿਸ਼ 'ਚ 16.02 ਮੀਟਰ ਦਾ ਥ੍ਰੋਅ ਲਗਾਇਆ। ਉਸ ਨੇ ਸੰਯੁਕਤ ਅਰਬ ਅਮੀਰਾਤ ਦੀ ਅਲਕਾਬੀ ਠੇਕਰਾ ਨੂੰ ਹਰਾਕੇ ਐੱਫ 32.51 ਵਰਗ 'ਚ ਸੋਨ ਤਮਗਾ ਜਿੱਤਿਆ। ਐੱਫ 32.51 ਖਿਡਾਰੀਆਂ 'ਚ ਹੱਥ ਦੇ ਵਿਕਾਰ ਨਾਲ ਸਬੰਧਤ ਹੈ। ਭਯਾਨ ਨੇ ਇਸ ਸਾਲ ਇੰਡੀਅਨ ਓਪਨ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 'ਚ ਵੀ ਪੀਲਾ ਤਮਗਾ ਜਿੱਤਿਆ ਸੀ। ਭਾਰਤ ਨੂੰ ਜਯੰਤੀ ਬਹੇੜਾ, ਆਨੰਦਨ ਗੁਣਸ਼ੇਖਰਨ ਅਤੇ ਮੋਨੂ ਘੰਗਾਸ ਨੇ ਵੀ ਤਿੰਨ ਕਾਂਸੀ ਤਮਗੇ ਦਿਵਾਏ। ਘੰਗਾਸ ਪੁਰਸ਼ਾਂ ਦੇ ਸ਼ਾਟਪੁੱਟ 'ਚ ਤੀਜੇ ਸਥਾਨ 'ਤੇ ਰਹੇ। ਜਦਕਿ ਗੁਣਸ਼ੇਖਰਨ ਨੇ ਪੁਰਸ਼ਾਂ ਦੇ 200 ਮੀਟਰ ਟੀ 44.62.64 'ਚ ਕਾਂਸੀ ਤਮਗਾ ਜਿੱਤਿਆ। ਬਹੇੜਾ ਨੇ ਮਹਿਲਾਵਾਂ ਦੇ 200 ਮੀਟਰ ਟੀ 45.46.47 ਮੁਕਾਬਲੇ 'ਚ ਤੀਜਾ ਸਥਾਨ ਹਾਸਲ ਕੀਤਾ। ਭਾਰਤ ਅਜੇ ਵੀ ਤਿੰਨ ਸੋਨ ਤਮਗੇ ਸਮੇਤ 11 ਤਮਗੇ ਜਿੱਤ ਚੁੱਕਾ ਹੈ।


Tags :


Des punjab
Shane e punjab
Des punjab