DES PANJAB Des punjab E-paper
Editor-in-chief :Braham P.S Luddu, ph. 403-293-9393
ਐਮਬਾਪੇ ਨੇ ਦਾਗੇ ਚਾਰ ਗੋਲ, ਪੀ.ਐੱਸ.ਜੀ. ਨੇ 82 ਸਾਲ ਪੁਰਾਣਾ ਰਿਕਾਰਡ ਤੋੜਿਆ
Date : 2018-10-08 PM 12:44:40 | views (48)

  ਕਾਈਲੀਆਨ ਐਮਬਾਪੇ ਦੇ ਚਾਰ ਗੋਲ ਦੀ ਮਦਦ ਨਾਲ ਪੈਰਿਸ ਸੇਂਟ ਜਰਮੇਨ (ਪੀ.ਐੱਸ.ਜੀ.) ਦੀ ਟੀਮ ਨੇ ਐਤਵਾਰ ਨੂੰ ਲੀਗ ਵਨ (ਫਰਾਂਸ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ) ਦੇ ਮੁਕਾਬਲੇ 'ਚ ਲਿਓਨ ਨੂੰ 5-0 ਨਾਲ ਹਰਾ ਕੇ ਲਗਾਤਾਰ ਨੌਵੀਂ ਜਿੱਤ ਦਰਜ ਕਰਕੇ ਨਵਾਂ ਰਿਕਾਰਡ ਆਪਣੇ ਨਾਂ ਕੀਤਾ। ਐਮਬਾਪੇ ਨੇ ਅੱਠ ਮਿੰਟ ਦੇ ਅੰਦਰ ਹੈਟ੍ਰਿਕ ਪੂਰੀ ਕੀਤੀ। ਪੀ.ਐੱਸ.ਜੀ. ਦੀ ਟੀਮ ਨੇ ਸੈਸ਼ਨ ਦੇ ਸ਼ੁਰੂਆਤੀ 9 ਮੁਕਾਬਲਿਆਂ 'ਚ ਜਿਤ ਦਰਜ ਕਰਕੇ ਓਲੰਪਿਕ ਲਿੱਲੋਇਸ ਦੇ 1936 'ਚ ਲਗਾਤਾਰ ਅੱਠ ਜਿੱਤ ਦੇ ਰਿਕਾਰਡ ਨੂੰ ਤੋੜਿਆ। ਇਸ ਤੋਂ ਪਹਿਲਾਂ 29 ਸਤੰਬਰ ਨੂੰ ਪੀ.ਐੱਸ.ਜੀ. ਨੇ ਨੀਸ ਨੂੰ 3-0 ਨਾਲ ਹਰਾ ਕੇ ਇਸ ਰਿਕਾਰਡ ਦੀ ਬਰਾਬਰੀ ਕੀਤੀ ਸੀ। ਬ੍ਰਾਜ਼ੀਲ ਦੇ ਸਟਾਰ ਖਿਡਾਰੀ ਨੇਮਾਰ ਨੇ 9ਵੇਂ ਮਿੰਟ 'ਚ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ, ਇਸ ਦੇ ਬਾਅਦ ਐਮਬਾਪੇ ਨੇ 14ਵੇਂ ਮਿੰਟ ਦੇ ਅੰਦਰ ਲਗਾਤਾਰ ਚਾਰ ਗੋਲ (61ਵੇਂ, 66ਵੇਂ, 69ਵੇਂ ਅਤੇ 74ਵੇਂ ਮਿੰਟ 'ਚ) ਕਰਕੇ ਟੀਮ ਦੀ ਬੜ੍ਹਤ ਨੂੰ 5-0 ਕਰ ਦਿੱਤਾ ਜੋ ਖੇਡ ਖਤਮ ਹੋਣ ਤਕ ਬਰਕਰਾਰ ਰਹੀ। ਇਸ ਜਿੱਤ ਦੇ ਨਾਲ ਹੀ ਟੀਮ ਦੇ 9 ਮੈਚਾਂ 'ਚ 27 ਅੰਕ ਹੋ ਗਏ ਹਨ ਜੋ ਦੂਜੇ ਸਥਾਨ 'ਤੇ ਕਾਬਜ ਐੱਲ.ਓ.ਐੱਸ.ਸੀ. (ਲਿਲੀ ਓਲੰਪਿਕ ਸਪੋਰਟਸ ਕਲੱਬ) ਤੋਂ ਅੱਠ ਅੰਕ ਜ਼ਿਆਦਾ ਹੈ।


Tags :


Des punjab
Shane e punjab
Des punjab