DES PANJAB Des punjab E-paper
Editor-in-chief :Braham P.S Luddu, ph. 403-293-9393
'ਸਿੰਬਾ' ਦੇ ਕਲਾਈਮੈਕਸ 'ਚ ਨਜ਼ਰ ਆਉਣਗੇ ਅਜੇ ਦੇਵਗਨ
Date : 2018-10-07 AM 08:53:37 | views (39)

 ਮੁੰਬਈ , ਰਣਵੀਰ ਸਿੰਘ ਦੀ ਫਿਲਮ 'ਸਿੰਬਾ' ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਕਾਰ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਲਮ 'ਚ ਰਣਵੀਰ ਇਕ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਉਣਗੇ। ਸੂਤਰਾਂ ਮੁਤਾਬਕ ਫਿਲਮ 'ਸਿੰਘਮ' 'ਚ ਪੁਲਸ ਵਾਲੇ ਦਾ ਕਿਰਦਾਰ ਨਿਭਾਅ ਕੇ ਸਭ ਦਾ ਦਿਲ ਜਿੱਤਣ ਵਾਲੇ ਅਭਿਨੇਤਾ ਅਜੇ ਦੇਵਗਨ ਇਸ ਫਿਲਮ 'ਚ ਨਜ਼ਰ ਆਉਣਗੇ। ਜਾਣਕਾਰੀ ਮੁਤਾਬਕ ਅਜੇ ਦੇਵਗਨ ਫਿਲਮ 'ਚ ਕੈਮਿਓ ਰੋਲ 'ਚ ਨਜ਼ਰ ਆਉਣਗੇ। ਫਿਲਮ ਦੇ ਕਲਾਈਮੈਕਸ 'ਚ ਉਹ ਇਕ ਮਹੱਤਵਪੂਰਨ ਕਿਰਦਾਰ ਨਿਭਾਅ ਸਕਦੇ ਹਨ। ਪ੍ਰਸ਼ੰਸਕਾਂ ਲਈ ਬਾਜੀਰਾਵ ਸਿੰਘਮ ਅਤੇ ਸੰਘਰਾਮ ਭਲੇਰਾਵ ਨੂੰ ਇਕੱਠੇ ਦੇਖਣਾ ਮਜ਼ੇਦਾਰ ਹੋਵੇਗਾ।ਦੱਸਣਯੋਗ ਹੈ ਕਿ 'ਸਿੰਬਾ' ਤੇਲਗੂ ਦੀ ਫਿਲਮ 'ਟੇਂਪਰ' ਦਾ ਹਿੰਦੀ ਰੀਮੇਕ ਹੈ। ਫਿਲਮ 'ਚ ਜੂਨੀਅਰ ਐੱਨ ਆਰ ਟੀ ਨੇ ਲੀਡ ਕਿਰਦਾਰ ਨਿਭਾਇਆ ਸੀ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ 'ਸਿੰਬਾ' ਆਰੀਜਨਲ ਕਾਪੀ ਨਹੀਂ ਹੈ, ਬਲਕਿ ਇਸ ਦੀ ਕਹਾਣੀ 'ਚ ਮਹਿਲਾ ਸ਼ਕਤੀਕਰਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿਲਮ 'ਚ ਸਾਰਾ ਅਲੀ ਖਾਨ ਰਣਵੀਰ ਦੇ ਆਪੋਜ਼ਿਟ ਨਜ਼ਰ ਆਵੇਗੀ। ਇਹ ਫਿਲਮ 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags :


Des punjab
Shane e punjab
Des punjab