DES PANJAB Des punjab E-paper
Editor-in-chief :Braham P.S Luddu, ph. 403-293-9393
ਕੰਗਨਾ ਨੇ ਵਿਕਾਸ ਬਹਿਲ 'ਤੇ ਲਾਇਆ ਯੌਨ ਸ਼ੋਸ਼ਣ ਦਾ ਇਲਜ਼ਾਮ
Date : 2018-10-07 AM 08:52:01 | views (64)

 ਮੁੰਬਈ , ਨਿਰਦੇਸ਼ਕ ਵਿਕਾਸ ਬਹਿਲ 'ਤੇ ਇਕ ਮਹਿਲਾ ਨੇ ਯੌਨ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ 'ਚ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਵਿਵਾਦਾਂ 'ਚ ਘਿਰੇ 'ਕਵੀਨ' ਫੇਮ ਨਿਰਦੇਸ਼ਕ 'ਤੇ ਇਸ ਮਾਮਲੇ 'ਚ ਉਨ੍ਹਾਂ ਨਾਂਲ ਕੰਮ ਕਰ ਚੁੱਕੀ ਅਭਿਨੇਤਰੀ ਕੰਗਨਾ ਨੇ ਮਹਿਲਾ ਦਾ ਸਮਰਥਨ ਕੀਤਾ। ਬੇਬਾਕ ਰਾਏ ਲਈ ਜਾਣੀ ਜਾਂਦੀ ਕੰਗਨਾ ਇਕ ਵਾਰ ਫਿਰ ਤੋਂ ਇਸ ਮਾਮਲੇ 'ਚ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਹੈ। ਵਿਕਾਸ ਬਹਿਲ ਦੇ ਬਾਰੇ ਗੱਲ ਕਰਦੇ ਹੋਏ ਕੰਗਨਾ ਨੇ ਕਿਹਾ ਕਿ ਉਸ ਨੂੰ ਇਸ ਮਹਿਲਾ ਦੀ ਗੱਲ 'ਤੇ ਪੂਰਾ ਯਕੀਨ ਹੈ ਕਿ ਵਿਕਾਸ ਨੇ ਉਸ ਦੇ ਨਾਲ ਗਲਤ ਵਿਵਹਾਰ ਕੀਤਾ ਹੋਵੇਗਾ।

ਕੰਗਨਾ ਨੇ ਇਸ ਮਾਮਲੇ 'ਤੇ ਬੋਲਦੇ ਹੋਏ ਕਿਹਾ, ''ਮੈਨੂੰ ਮਹਿਲਾ 'ਤੇ ਪੂਰਾ ਯਕੀਨ ਹੈ, ਸਾਲ 2014 'ਚ ਜਦੋਂ ਅਸੀਂ ਫਿਲਮ 'ਕਵੀਨ' ਦੀ ਸ਼ੂਟਿੰਗ ਕਰ ਰਹੇ ਸੀ ਤਾਂ ਵਿਕਾਸ ਨੇ ਵਿਆਹ ਕਰ ਲਿਆ ਸੀ ਪਰ ਉਦੋਂ ਵੀ ਰੋਜ਼ਾਨਾ ਨਵੇਂ ਪਾਰਟਨਰ ਨਾਲ ਸਰੀਰਕ  ਸੰਬੰਧ ਬਣਾਉਣ ਦਾ ਜ਼ਿਕਰ ਕਰਦੇ ਸਨ''। ਕੰਗਨਾ ਨੇ ਕਿਹਾ, ''ਵਿਕਾਸ ਹਰ ਰਾਤ ਪਾਰਟੀ ਕਰਦੇ ਸਨ ਅਤੇ ਮੈਨੂੰ ਜਲਦੀ ਸੋਣ ਕਰਕੇ ਇਨ੍ਹਾਂ ਪਾਰਟੀਆਂ 'ਚ ਸ਼ਾਮਲ ਨਾ ਹੋਣ 'ਤੇ ਸ਼ਰਮਿੰਦਾ ਕਰਦੇ ਸਨ। ਉਹ ਕਹਿੰਦੇ ਸਨ ਕਿ ਮੈਂ ਬਿਲਕੁੱਲ ਵੀ ਕੂਲ ਨਹੀਂ ਹਾਂ। ਵਿਕਾਸ ਜਦੋਂ ਵੀ ਕਿਧਰੇ ਮਿਲਦੇ ਤਾਂ ਅਜੀਬ ਤਰੀਕੇ ਨਾਲ ਗਲੇ ਮਿਲਦੇ, ਮੇਰੇ ਵਾਲਾਂ ਨੂੰ ਸੁੰਘਦੇ ਅਤੇ ਕਹਿੰਦੇ ਕਿ ਇਸ ਖੁਸ਼ਬੂ ਨਾਲ ਪਿਆਰ ਹੈ। ਕਾਫੀ ਜ਼ੋਰ ਲਗਾਉਣ ਤੋਂ ਬਾਅਦ ਮੈਂ ਖੁਦ ਨੂੰ ਬਚਾ ਪਾਉਂਦੀ ਸੀ। ਮੈਨੂੰ ਉਨ੍ਹਾਂ ਦੀਆਂ ਹਰਕਤਾਂ ਤੋਂ ਲਗਦਾ ਸੀ ਕਿ ਉਸ ਦੇ ਨਾਲ ਕੁਝ ਤਾਂ ਗਲਤ ਹੈ''।ਮਹਿਲਾ ਵਲੋਂ ਲਗਾਏ ਗਏ ਇਲਜ਼ਾਮ ਬਾਰੇ ਗੱਲ ਕਰਦੇ ਹੋਏ ਕੰਗਨਾ ਨੇ ਕਿਹਾ, ''ਮੈਨੂੰ ਇਸ ਲੜਕੀ 'ਤੇ ਭਰੋਸਾ ਹੈ ਹੁਣ ਫੈਂਟਮ ਫਿਲਮਸ ਦੇ ਖਤਮ ਹੋਣ ਤੋਂ ਬਾਅਦ ਇਸ ਗੱਲ ਦੀ ਜ਼ਿਆਦਾ ਚਰਚਾ ਹੋ ਰਹੀ ਹੈ ਪਰ ਇਹ ਮੁੱਦਾ ਪਹਿਲਾਂ ਵੀ ਚੁੱਕਿਆ ਗਿਆ ਸੀ ਅਤੇ ਬਹੁਤ ਹੀ ਆਸਾਨੀ ਨਾਲ ਦਬਾ ਦਿੱਤਾ ਗਿਆ। ਮੈਂ ਉਸ ਸਮੇਂ ਵੀ ਇਸ ਮਹਿਲਾ ਦਾ ਸਮਰਥਨ ਕੀਤਾ। ਤੁਸੀਂ ਉਨ੍ਹਾਂ ਦਿਨਾਂ 'ਚ ਮੇਰੀ ਮੀਡੀਆ ਨਾਲ ਹੋਈ ਗੱਲਬਾਤ ਸੁਣ ਸਕਦੇ ਹੋ''।ਦੱਸਣਯੋਗ ਹੈ ਕਿ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਵਿਕਾਸ ਬਹਿਲ ਨਾਲ ਫਿਲਮ 'ਬਾਮਬੇ ਵੇਲਵੇਟ' 'ਚ ਕੰਮ ਕੀਤਾ ਸੀ। ਮਹਿਲਾ ਨੇ ਦੱਸਿਆ ਹੈ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪ੍ਰਮੋਸ਼ਨ ਟੂਰ ਦੌਰਾਨ ਵਿਕਾਸ ਨੇ ਉਸ ਨਾਲ ਛੇੜਛਾੜ ਕੀਤੀ ਸੀ।

Tags :


Des punjab
Shane e punjab
Des punjab