DES PANJAB Des punjab E-paper
Editor-in-chief :Braham P.S Luddu, ph. 403-293-9393
ਤਨੁਸ਼੍ਰੀ ਖਿਲਾਫ ਪੁਣੇ 'ਚ ਸ਼ਿਕਾਇਤ ਦਰਜ
Date : 2018-10-06 AM 09:09:51 | views (72)

 ਮੁੰਬਈ .  ਪਿਛਲੇ ਕਾਫੀ ਦਿਨਾਂ ਤੋਂ ਤਨੁਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਵਿਚਕਾਰ  ਚੱਲ ਰਿਹਾ ਵਿਵਾਦ ਸੁਰਖੀਆਂ 'ਚ ਹੈ। ਕਈ ਬਾਲੀਵੁੱਡ ਸੈਲੇਬਸ ਵਲੋਂ ਤਨੁਸ਼੍ਰੀ ਦਾ ਸਮਰਥਨ ਕੀਤਾ ਗਿਆ। ਤਨੁਸ਼੍ਰੀ ਨੇ ਨਾਨਾ ਪਾਟੇਕਰ 'ਤੇ ਦੋਸ਼ ਲਗਾਉਣ ਤੋਂ ਬਾਅਦ ਰਾਜ ਠਾਕਰੇ ਦੀ ਪਾਰਟੀ MNS ਨੂੰ ਘੇਰੇ 'ਚ ਲਿਆ। ਉਨ੍ਹਾਂ ਰਾਜ ਠਾਕਰੇ 'ਤੇ ਵੀ ਦੋਸ਼ ਲਗਾਏ। ਹੁਣ MNS ਦੀ ਸੀਨੀਅਰ ਨੇਤਾ ਰੁਪਾਲੀ ਪਾਟਿਲ ਨੇ ਤਨੁਸ਼੍ਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਰੁਪਾਲੀ ਨੇ ਤਨੁਸ਼੍ਰੀ ਖਿਲਾਫ ਪੁਣੇ ਦੇ ਖੜਕ ਪੁਲਸ ਸਟੇਸ਼ਨ 'ਚ ਆਈ. ਪੀ. ਸੀ. ਦੀ ਧਾਰਾ 500, 501 ਅਤੇ 504 ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਰੁਪਾਲੀ ਨੇ ਕਿਹਾ, ''ਤਨੁਸ਼੍ਰੀ ਨੇ ਪਾਰਟੀ ਦੇ ਸੀਨੀਅਰ ਨੇਤਾ ਰਾਜ ਠਾਕਰੇ ਦਾ ਚਰਿੱਤਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਰੁਪਾਲੀ ਨੇ ਅੱਗੇ ਕਿਹਾ ਕਿ ਜੇਕਰ ਤਨੁਸ਼੍ਰੀ 'ਤੇ ਦੋਸ਼ ਸਾਬਤ ਹੁੰਦੇ ਹਨ ਤਾਂ ਉਹ 2-3 ਸਾਲਾ ਲਈ ਜੇਲ ਜਾ ਸਕਦੀ ਹੈ ਜੇਕਰ ਪੁਲਸ ਸਹੀ ਢੰਗ ਨਾਲ ਐਕਸ਼ਨ ਨਹੀਂ ਲੈਂਦੀ ਤਾਂ ਉਹ ਆਪਣੀ ਟੀਮ ਨਾਲ ਅਦਾਲਤ ਤੱਕ ਜਾਵੇਗੀ। ਦੱਸਣਯੋਗ ਹੈ ਕਿ ਤਨੁਸ਼੍ਰੀ ਨੇ ਨਾਨਾ ਪਾਟੇਕਰ 'ਤੇ ਸ਼ੂਟਿੰਗ ਦੌਰਾਨ ਦੁਰਵਿਵਹਾਰ ਅਤੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਉਨ੍ਹਾਂ 2008 'ਚ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਨਾਨਾ  ਵਲੋਂ ਆਪਣੇ ਨਾਲ ਜ਼ਬਰਦਸਤੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਨਾਨਾ ਪਾਟੇਕਰ ਜ਼ਬਰਦਸਤੀ ਉਸ ਦੇ ਕਰੀਬ ਆਉਣਾ ਚਾਹੁੰਦੇ ਸਨ। ਉਹ ਸ਼ੂਟਿੰਗ ਦੌਰਾਨ ਗੀਤ ਦਾ ਹਿੱਸਾ ਨਹੀਂ ਸੀ ਬਾਵਜੂਦ ਉਨ੍ਹਾਂ ਉਸ ਦੇ ਨਾਲ ਇੰਟੀਮੇਟ ਹੋਣ ਦੀ ਕੋਸ਼ਿਸ਼ ਕੀਤੀ।


Tags :


Des punjab
Shane e punjab
Des punjab