DES PANJAB Des punjab E-paper
Editor-in-chief :Braham P.S Luddu, ph. 403-293-9393
ਪੁਤਿਨ ਦੋ-ਦਿਨਾ ਦੌਰੇ 'ਤੇ ਪਹੁੰਚੇ ਦਿੱਲੀ, ਕਰਨਗੇ ਐੱਸ-400 ਮਿਜ਼ਾਈਲ ਸੌਦੇ 'ਤੇ ਸਮਝੌਤਾ
Date : 2018-10-04 AM 11:12:38 | views (62)

 ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਭਾਰਤ ਆ ਗਏ ਹਨ। ਪੁਤਿਨ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਸਾਲਾਨਾ ਭਾਰਤ-ਰੂਸ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਦੋਵੇਂ ਆਗੂ ਈਰਾਨ 'ਤੇ ਅਮਰੀਕੀ ਪਾਬੰਦੀਆਂ ਦੇ ਮੱਦੇਨਜ਼ਰ ਕੱਚੇ ਤੇਲ ਦੀ ਸਥਿਤੀ ਸਮੇਤ ਵੱਖ-ਵੱਖ ਦੁਵੱਲੇ, ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰ ਸਕਦੇ ਹਨ। 19ਵੇਂ ਭਾਰਤ-ਰੂਸ ਸਿਖਰ ਸੰਮੇਲਨ ਦੌਰਾਨ ਦੋਵੇਂ ਆਗੂ ਰੂਸੀ ਰੱਖਿਆ ਕੰਪਨੀਆਂ 'ਤੇ ਅਮਰੀਕੀ ਪਾਬੰਦੀਆਂ ਦੇ ਪਿਛੋਕੜ 'ਚ ਦੁਵੱਲੇ ਰੱਖਿਆ ਸੰਬੰਧਾਂ ਦੀ ਵੀ ਸਮੀਖਿਆ ਕਰ ਸਕਦੇ ਹਨ।

ਇਕ ਪ੍ਰਸਿੱਧ ਰੂਸੀ ਅਧਿਕਾਰੀ ਅਨੁਸਾਰ ਪੁਤਿਨ ਦੀ ਇਸ ਯਾਤਰਾ ਦੌਰਾਨ ਸਭ ਤੋਂ ਵੱਡੀ ਗੱਲ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ 'ਤੇ ਸਮਝੌਤਾ ਹੈ। ਇਹ ਸਮਝੌਤਾ 5 ਅਰਬ ਡਾਲਰ ਭਾਵ ਤਕਰੀਬਨ 37 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਹੈ। 
ੁਪੁਤਿਨ 19ਵੇਂ ਭਾਰਤ-ਰੂਸ ਦੁਵੱਲੇ ਸੰਮੇਲਨ ਲਈ 4 ਤੇ 5 ਅਕਤੂਬਰ ਨੂੰ ਭਾਰਤ 'ਚ ਰਹਿਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਦੌਰਾਨ ਰਾਸ਼ਟਰਪਤੀ ਪੁਤਿਨ ਪ੍ਰਧਾਨ ਮੰਤਰੀ ਮੋਦੀ ਨਾਲ ਅਧਿਕਾਰਕ ਗੱਲਬਾਤ ਕਰਨਗੇ। ਪੁਤਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ।

Tags :


Des punjab
Shane e punjab
Des punjab