DES PANJAB Des punjab E-paper
Editor-in-chief :Braham P.S Luddu, ph. 403-293-9393
'ਨਮਸਤੇ ਇੰਗਲੈਂਡ' ਦੀ ਪ੍ਰਮੋਸ਼ਨ 'ਚ ਰੁੱਝੇ ਅਰਜੁਨ-ਪਰਿਣੀਤੀ
Date : 2018-10-04 AM 10:40:29 | views (29)

 ਬਾਲੀਵੁੱਡ ਦੀ ਖੂਬਸੂਰਤ ਜੋੜੀ ਪਰਿਣੀਤੀ ਚੋਪੜਾ ਤੇ ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਨੂੰ ਪ੍ਰਮੋਟ ਕਰ ਰਹੇ ਹਨ। ਅਜਿਹੇ 'ਚ ਇਹ ਜੋੜੀ ਕੱਲ ਮੁੰਬਈ ਦੇ ਇਕ ਕਾਲਜ 'ਚ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਗਏ ਸਨ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਨੇ ਸਟੇਜ 'ਤੇ ਧਮਾਕੇਦਾਰ ਐਂਟਰੀ ਮਾਰੀ। ਅਰਜੁਨ ਤੇ ਪਰਿਣੀਤੀ ਨੇ ਇਥੇ ਫਿਲਮ ਦੇ ਗੀਤਾਂ 'ਤੇ ਕਾਫੀ ਡਾਂਸ ਕੀਤਾ। ਸਟੇਜ 'ਤੇ ਆਪਣੇ ਸਟੈੱਪਸ ਨਾਲ 'ਨਮਸਤੇ ਇੰਗਲੈਂਡ' ਦੀ ਇਸ ਜੋੜੀ ਨੇ ਪੂਰੇ ਕਾਲਜ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਸੀ।  ਦੱਸ ਦੇਈਏ ਕਿ ਇਸ ਤੋਂ ਇਲਾਵਾ ਅਰਜੁਨ-ਪਰਿਣੀਤੀ 'ਇੰਡੀਆ ਬੈਸਟ ਡਰਾਮੇਬਾਜ਼ ਗ੍ਰੈਂਡ ਫਿਨਾਲੇ' ਦੇ ਸੈੱਟ 'ਤੇ ਵੀ ਪਹੁੰਚੇ ਸਨ। ਇਥੇ ਵੀ ਦੋਵਾਂ ਨੇ ਕਾਫੀ ਮਸਤੀ ਕੀਤੀ ਸੀ। ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ 'ਨਮਸਤੇ ਇੰਗਲੈਂਡ' 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags :


Des punjab
Shane e punjab
Des punjab