DES PANJAB Des punjab E-paper
Editor-in-chief :Braham P.S Luddu, ph. 403-293-9393
'ਅਰਦਾਸ 2' ਨਾਲ ਮੁੜ ਧਮਾਲਾਂ ਪਾਉਣਗੇ ਗਿੱਪੀ ਗਰੇਵਾਲ
Date : 2018-09-30 PM 12:14:51 | views (105)

 ਆਪਣੀਆਂ ਸੁਪਰਹਿੱਟ ਫਿਲਮਾਂ ਨਾਲ ਗਿੱਪੀ ਗਰੇਵਾਲ ਨੇ ਹਮੇਸ਼ਾ ਪਾਲੀਵੁੱਡ ਇੰਡਸਟਰੀ ਦੇ ਮਾਣ ਨੂੰ ਵਧਾਇਆ ਹੈ। ਅਦਾਕਾਰੀ ਤੇ ਗਾਇਕੀ ਦੇ ਖੇਤਰ 'ਚ ਪ੍ਰਸਿੱਧੀ ਖੱਟਣ ਤੋਂ ਬਾਅਦ ਗਿੱਪੀ ਗਰੇਵਾਲ ਨੇ ਨਿਰਦੇਸ਼ਨ ਦੇ ਖੇਤਰ 'ਚ ਵੀ ਆਪਣਾ ਬੋਲ ਬਾਲਾ ਕਾਇਮ ਕੀਤਾ ਹੈ। 'ਅਰਦਾਸ', 'ਮੰਜੇ ਬਿਸਤਰੇ 2' ਤੇ 'ਮਰ ਗਏ ਓਏ ਲੋਕੋ' ਵਰਗੀਆਂ ਸੁਪਰਹਿੱਟ ਫਿਲਮ ਦਾ ਨਿਰਦੇਸ਼ਨ ਕਰਨ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਆਪਣੇ ਹੋਮ ਪ੍ਰੋਡਕਸ਼ਨ 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ 'ਅਰਦਾਸ 2' ਬਣਾਉਣ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਗਿੱਪੀ ਗਰੇਵਾਲ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ 'ਅਰਦਾਸ 2' ਦਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ 'ਅਰਦਾਸ 2' ਦੇ ਲੇਖਕ ਖੁਦ ਗਿੱਪੀ ਗਰੇਵਾਲ ਹੀ ਹਨ ਅਤੇ ਇਸ ਨੂੰ ਡਾਇਰੈਕਟ ਵੀ ਖੁਦ ਹੀ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 'ਮੰਜੇ ਬਿਸਤਰੇ 2' ਵੀ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਹੇਠ ਹੀ ਤਿਆਰ ਹੋ ਰਹੀ ਹੈ। ਦਿਨੋਂ-ਦਿਨ ਗਿੱਪੀ ਗਰੇਵਾਲ ਦੀ ਵਧਦੀ ਮੰਗ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਆਉਣ ਵਾਲਾ ਸਾਲ ਯਾਨੀ 2019 ਉਨ੍ਹਾਂ ਦੇ ਨਾਂ ਹੀ ਹੈ।  ਦੱਸਣਯੋਗ ਹੈ ਕਿ 'ਅਰਦਾਸ' ਫਿਲਮ ਵੀ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਹੇਠ ਹੀ ਤਿਆਰ ਹੋਈ ਸੀ। ਫਿਲਮ ਦੀ ਕਹਾਣੀ ਨਸ਼ੇ, ਖੁਦਕੁਸ਼ੀਆਂ, ਭਰੂਣ ਹੱਤਿਆ ਵਰਗੇ ਕਈ ਗੰਭੀਰ ਵਿਸ਼ਿਆਂ 'ਤੇ ਆਧਾਰਿਤ ਸੀ। ਵੱਡੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ 'ਅਰਦਾਸ' ਨੂੰ ਲੋਕਾਂ ਨੇ ਖਿੜੇ ਮੱਥੇ ਅਪਣਾਇਆ ਸੀ ਅਤੇ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਦੀ ਵੀ ਲੋਕਾਂ ਨੇ ਵੱਧ ਚੜ੍ਹ ਕੇ ਤਾਰੀਫ ਕੀਤੀ।


Tags :


Des punjab
Shane e punjab
Des punjab