DES PANJAB Des punjab E-paper
Editor-in-chief :Braham P.S Luddu, ph. 403-293-9393
ਕੁਲਵਿੰਦਰ ਬਿੱਲਾ ਦੀ 'ਪ੍ਰਾਹੁਣਾ' ਨੇ ਕੀਤੀ ਸ਼ਾਨਦਾਰ ਓਪਨਿੰਗ
Date : 2018-09-29 PM 05:01:38 | views (53)

 ਬੀਤੇ ਦਿਨੀਂ ਸਿਨੇਮਾਘਰਾਂ 'ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਦੀ ਪੰਜਾਬੀ ਫਿਲਮ 'ਪ੍ਰਾਹੁਣਾ' ਰਿਲੀਜ਼ ਹੋ ਚੁੱਕੀ ਹੈ। 'ਪ੍ਰਾਹੁਣਾ' ਫਿਲਮ ਪੰਜਾਬੀ ਵਿਆਹ 'ਤੇ ਅਧਾਰਿਤ ਹੈ, ਜਿਥੇ ਨਾ ਸਿਰਫ ਤਿੰਨ ਪ੍ਰਾਹੁਣਿਆਂ ਦੀ ਸ਼ੁਗਲਬੰਦੀ ਦੇਖਣ ਨੂੰ ਮਿਲੇਗੀ ਸਗੋਂ ਇਸ ਵਿਆਹ 'ਚ ਕਿਸੇ ਨੂੰ ਉਸਦਾ ਪਿਆਰ ਵੀ ਨਸੀਬ ਹੁੰਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਸਾਹਮਣੇ ਆਈ ਹੈ। ਫਿਲਮ ਨੇ ਪਹਿਲੇ ਦਿਨ ਇੰਡੀਆ 'ਚ 1.60 ਕਰੋੜ ਦਾ ਕਾਰੋਬਾਰ ਕੀਤਾ ਹੈ। ਫਿਲਮ ਦੀ ਕਹਾਣੀ 80 ਦੇ ਦਹਾਕੇ 'ਤੇ ਆਧਾਰਿਤ ਹੈ। ਇਸ 'ਚ ਵਿਆਹ ਵਾਲਾ ਮਾਹੌਲ ਦਿਖਾਇਆ ਗਿਆ ਹੈ। ਫਿਲਮ ਨੂੰ ਦੇਖ ਨਾ ਸਿਰਫ ਪੁਰਾਣੇ ਸਮੇਂ ਦਾ ਵਿਆਹ, ਸਗੋਂ ਪੁਰਾਣਾ ਪੰਜਾਬ ਵੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਕੁਲਵਿੰਦਰ ਬਿੱਲਾ ਫਿਲਮ 'ਚ ਜੰਟਾ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਪ੍ਰੀਤੀ ਸਪਰੂ ਬਹੁਤ ਪਸੰਦ ਹੁੰਦੀ ਹੈ। ਉਹ ਵਿਆਹ ਤਾਂ ਕਰਵਾਉਣਾ ਚਾਹੁੰਦਾ ਹੈ ਪਰ ਪ੍ਰੀਤੀ ਸਪਰੂ ਵਰਗੀ ਕੁੜੀ ਨਾਲ। ਉਸ ਦੀ ਭਾਲ ਮਾਣੋ ਯਾਨੀ ਕਿ ਵਾਮਿਕਾ ਗਾਬੀ 'ਤੇ ਆ ਕੇ ਮੁੱਕਦੀ ਹੈ।

ਪੰਜਾਬੀ ਵਿਆਹ 'ਚ ਜਵਾਈ ਦੀ ਸੋਹਰੇ ਘਰ 'ਚ ਬੇਹੱਦ ਖਾਸ ਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜੇਕਰ ਵਿਆਹ 'ਚ ਪ੍ਰਹੁਣੇ ਹੀ ਨਾ ਰੁੱਸਣ ਤਾਂ ਉਹ ਵਿਆਹ ਹੀ ਕਾਹਦਾ। ਦਰਅਸਲ ਫਿਲਮ ਚ ਪੁਰਾਣਾ ਸੱਭਿਆਚਾਰ ਅਤੇ ਪੁਰਾਣੀਆਂ ਵਿਆਹਾਂ ਦੀਆਂ ਰਸਮਾਂ ਦੇ ਨਾਲ-ਨਾਲ ਜਵਾਈਆਂ ਦੇ ਕਿੱਸਿਆਂ ਨੂੰ ਵੀ ਦਰਸਾਇਆ ਗਿਆ ਹੈ। ਫਿਲਮ 'ਚ ਕੁਲਵਿੰਦਰ ਬਿੱਲਾ ਵਾਮਿਕਾ ਗੱਬੀ ਨੂੰ ਪ੍ਰੀਤੀ ਸਪਰੂ ਦੇ ਰੂਪ 'ਚ ਦੇਖਦਾ ਹੈ ਅਤੇ ਫਿਰ ਹੋਲੀ-ਹੋਲੀ ਦੋਵਾਂ 'ਚ ਪਿਆਰ ਸ਼ੁਰੂ ਹੋ ਜਾਂਦਾ ਹੈ। ਫਿਲਮ ਦੇ ਬਾਕੀ ਪ੍ਰਾਹੁਣੇ ਲੰਬਰਦਾਰ ਵੱਡਾ ਪ੍ਰਾਹੁਣਾ ਕਰਮਜੀਤ ਅਨਮੋਲ, ਛੋਟਾ ਪ੍ਰਾਹੁਣਾ ਪਟਵਾਰੀ ਹਾਰਬੀ ਸੰਘਾ, ਫੋਜੀ ਸਭ ਤੋ ਵੱਡਾ ਪ੍ਰਾਹੁਣਾ ਸਰਦਾਰ ਸੋਹੀ ਹਨ। ਇਨਾਂ ਤੋ ਇਲਾਵਾ ਫਿਲਮ 'ਚ ਅਨੀਤਾ ਮੀਤ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਮਲਕੀਤ ਰੋਣੀ ਸਮੇਤ ਕਈ ਹੋਰ ਸਿਤਾਰੇ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। 
 
ਦੱਸਣਯੋਗ ਹੈ ਕਿ ਸੁਖਰਾਜ ਸਿੰਘ ਦੀ ਲਿਖੀ ਇਸ ਫਿਲਮ ਨੂੰ ਅੰਮਿਤ ਰਾਜ ਚੱਢਾ ਅਤੇ ਮੋਹਿਤ ਬਨਵੈਨ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਮਨੀ ਧਾਲੀਵਾਲ, ਅਤੇ ਸਹਿ ਨਿਰਮਾਤਾ ਸੁਮੀਤ ਸਿੰਘ ਹਨ।

Tags :


Des punjab
Shane e punjab
Des punjab