DES PANJAB Des punjab E-paper
Editor-in-chief :Braham P.S Luddu, ph. 403-293-9393
ਤਨੁਸ਼੍ਰੀ ਨੇ ਡਾਇਰੈਕਟਰ 'ਤੇ ਲਾਏ ਗੰਭੀਰ ਦੋਸ਼
Date : 2018-09-28 PM 02:05:16 | views (97)

  ਬਾਲੀਵੁੱਡ ਤਨੁਸ਼੍ਰੀ ਦੱਤਾ ਨੇ ਆਪਣੇ ਖੁਲਾਸਿਆਂ ਨਾਲ ਬਾਲੀਵੁੱਡ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲ ਹੀ 'ਚ ਤਨੁਸ਼੍ਰੀ ਨੇ ਬਾਲੀਵੁੱਡ ਦੇ ਦਿਗੱਜ ਐਕਟਰ ਨਾਨਾ ਪਾਟੇਕਰ 'ਤੇ ਸਰੀਰਕ ਸ਼ੋਸ਼ਣ ਵਰਗੇ ਕਈ ਗੰਭੀਰ ਦੋਸ਼ ਲਾਏ ਸਨ। ਇਸ ਤੋਂ ਬਾਅਦ ਉਸ ਦੇ ਨਿਸ਼ਾਨੇ 'ਤੇ ਹੁਣ ਫਿਲਮ 'ਚਾਕਲੇਟ' ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਆਇਆ ਹੈ। ਸਾਲ 2005 'ਚ 'ਆਸ਼ਿਕ ਬਨਾਇਆ ਆਪ ਨੇ' ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਐਕਟਰ ਤਨੁਸ਼੍ਰੀ ਨੇ ਆਪਣੀ ਬੁਰੀ ਯਾਦ ਮੀਡੀਆ ਨਾਲ ਸ਼ੇਅਰ ਕੀਤੀ। ਤਨੁਸ਼੍ਰੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਫਿਲਮਮੇਕਰ ਵਿਵੇਕ ਅਗਨੀਹੋਤਰੀ ਨੇ ਸ਼ੂਟਿੰਗ ਸਮੇਂ ਉਸ ਨੂੰ ਕੱਪੜੇ ਉਤਾਰ ਕੇ ਡਾਂਸ ਕਰਨ ਲਈ ਕਿਹਾ ਸੀ। ਇੰਨਾ ਹੀ ਨਹੀਂ ਤਨੁਸ਼੍ਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀਨ 'ਚ ਅਜਿਹੀ ਕੋਈ ਲੋੜ ਵੀ ਨਹੀਂ ਸੀ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੇ ਮੈਨੂੰ ਅਜਿਹਾ ਕਰਨ ਦੀ ਗੱਲ ਆਖੀ। ਤਨੁਸ਼੍ਰੀ ਨੇ ਕਿਹਾ, “ਵਿਵੇਕ ਚਾਹੁੰਦਾ ਸੀ ਕਿ ਮੈਂ ਇਰਫਾਨ ਨੂੰ ਇਸ਼ਾਰਾ ਕਰਾਂ। ਇਹ ਐਕਟਰ ਦਾ ਕਲੋਜ਼-ਅੱਪ ਸ਼ੌਟ ਸੀ, ਮੇਰਾ ਉਸ 'ਚ ਕੋਈ ਕੰਮ ਨਹੀਂ ਸੀ। ਐਕਟਰ ਨੂੰ ਇਸ ਸ਼ੌਟ ਲਈ ਕੈਮਰੇ ਵੱਲ ਦੇਖ ਕੇ ਐਕਸਪ੍ਰੈਸ਼ਨ ਦੇਣੇ ਸੀ। ਇਸ ਮਗਰੋਂ ਵੀ ਡਾਇਰੈਕਟਰ ਕਿਹਾ, ਜਾਓ ਜਾ ਕੇ ਕੇ ਕੱਪੜੇ ਉਤਾਰ ਕੇ ਨੱਚੋ। ਤਨੁ ਨੇ ਕਿਹਾ ਕਿ ਡਾਇਰੈਕਟਰ ਦੇ ਇਸ ਵਤੀਰੇ ਨੂੰ ਦੇਖ ਕੇ ਖੁਦ ਇਰਫਾਨ ਨੂੰ ਉਸ ਦੇ ਬਚਾਅ 'ਚ ਆਉਣਾ ਪਿਆ।

ਤਨੁਸ਼੍ਰੀ ਨੇ ਕਿਹਾ, “ਐਕਟਰ ਨੇ ਡਾਇਰੈਕਟਰ ਨੂੰ ਅਜਿਹਾ ਕਰਨ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਮੇਰੇ ਐਕਸਪ੍ਰੈਸ਼ਨ ਦੇਣ ਲਈ ਉਸ ਨੂੰ ਕੱਪੜੇ ਉਤਾਰਨ ਦੀ ਲੋੜ ਨਹੀਂ। ਮੈਂ ਸੱਚੀ ਇਰਫਾਨ ਦੇ ਇਸ ਰਵੱਈਏ ਦੀ ਤਾਰੀਫ ਕਰਦੀ ਹਾਂ। ਐਕਟਰ ਵੀ ਡਾਇਰੈਕਟਰ ਵਿਵੇਕ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਸੀ ਕਿਉਂਕਿ ਉਨ੍ਹਾਂ ਨੇ ਕਾਫੀ ਕੰਮ ਕੀਤਾ ਹੈ। ਇਰਫਾਨ ਹੀ ਨਹੀਂ ਸਗੋਂ ਐਕਟਰ ਸੁਨੀਲ ਸ਼ੈਟੀ ਨੇ ਵੀ ਡਾਇਰੈਕਟਰ ਦੀ ਇਸ ਗੱਲ ਦਾ ਵਿਰੋਧ ਕੀਤਾ ਸੀ।'' ਉਂਝ ਇੰਡਸਟਰੀ 'ਚ ਕੁਝ ਚੰਗੇ ਲੋਕ ਵੀ ਹਨ ਤੇ ਸੁਨੀਲ ਨੇ ਡਾਇਰੈਕਟਰ ਨੂੰ ਡਾਂਟਿਆ ਵੀ ਸੀ। ਇਸ ਫਿਲਮ 'ਚ ਇਰਫਾਨ ਖਾਨ ਨਾਲ ਸੁਨੀਲ ਸ਼ੈਟੀ, ਅਨਿਲ ਕਪੂਰ, ਇਮਰਾਨ ਹਾਸ਼ਮੀ ਵੀ ਸੀ।

Tags :


Des punjab
Shane e punjab
Des punjab