DES PANJAB Des punjab E-paper
Editor-in-chief :Braham P.S Luddu, ph. 403-293-9393
ਫਿਲਮ 'ਠਗਸ ਆਫ ਹਿੰਦੁਸਤਾਨ' ਦਾ ਟਰੇਲਰ ਆਖਿਰਕਾਰ ਰਿਲੀਜ਼
Date : 2018-09-27 PM 01:10:19 | views (120)

 ਮੁੰਬਈ ,  ਇਸ ਸਾਲ ਆਮਿਰ ਖਾਨ ਦੀ ਸਭ ਤੋਂ ਵਧ ਉਡੀਕੀ ਜਾ ਰਹੀ ਫਿਲਮ 'ਠਗਸ ਆਫ ਹਿੰਦੁਸਤਾਨ' ਦਾ ਟਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਕੁਝ ਦਿਨਾਂ ਤੋਂ ਆਮਿਰ ਇਸ ਫਿਲਮ ਲਈ ਲਗਾਤਾਰ ਸੁਰਖੀਆਂ 'ਚ ਰਹੇ ਹਨ। ਪਹਿਲਾਂ ਤਾਂ ਇਕ-ਇਕ ਕਰਕੇ ਫਿਲਮ ਦੇ ਸਾਰੇ ਕਿਰਦਾਰਾਂ ਦੇ ਨਾਂ ਤੇ ਮੋਸ਼ਨ ਪੋਸਟਰ ਰਿਲੀਜ਼ ਕੀਤੇ ਗਏ। ਹੁਣ ਫਿਲਮ ਦਾ ਟਰੇਲਰ ਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੀਵਾਲੀ ਸੱਚੀ 'ਚ ਆਮਿਰ ਬਾਕਸ ਆਫਿਸ ਨੂੰ ਠੱਗ ਲੈਣਗੇ। ਫਿਲਮ 'ਚ 1795 ਦੇ ਸਮੇਂ ਦੀ ਕਹਾਣੀ ਨੂੰ ਦਿਖਾਇਆ ਜਾ ਰਿਹਾ ਹੈ। ਜਦੋਂ ਈਸਟ ਇੰਡੀਆ ਕੰਪਨੀ ਭਾਰਤ ਆਈ ਸੀ। ਇਸ ਕੰਪਨੀ ਨੇ ਆਪਣੀ ਹਕੂਮਤ ਸ਼ੁਰੂ ਕੀਤੀ ਤਾਂ ਇਕ ਵਿਅਕਤੀ ਇਨ੍ਹਾਂ ਵਿਰੁੱਧ ਸੀ, ਜੋ ਹੈ 'ਆਜ਼ਾਦ' ਭਾਵ ਅਮਿਤਾਭ ਬੱਚਨ ਤੇ ਜ਼ਫੀਰਾ ਭਾਵ ਫਾਤਿਮਾ ਸ਼ੇਖ। ਇਸ ਤੋਂ ਬਾਅਦ ਆਜ਼ਾਦ ਦਾ ਮੁਕਾਬਲਾ ਕਰਨ ਲਈ ਅੰਗਰੇਜ਼ ਸਰਕਾਰ ਉਸ ਵਰਗਾ ਇਕ ਠੱਗ ਨੂੰ ਲੱਭਦੇ ਹਨ, ਜੋ ਫਿਰੰਗੀ ਯਾਨੀ ਆਮਿਰ ਖਾਨ ਹੈ। ਹੁਣ ਫਿਲਮ 'ਚ ਕੈਟਰੀਨਾ ਦੀ ਐਂਟਰੀ ਵੀ ਹੈ ਪਰ ਟਰੇਲਰ 'ਚ ਦਿਖਾਇਆ ਹੈ ਕਿ ਆਮਿਰ ਤੇ ਅਮਿਤਾਭ ਦਾ ਟਾਕਰਾ ਹੁੰਦਾ ਹੈ। ਫਿਲਮ ਦੇ ਇਸ ਧਮਾਕੇਦਾਰ ਟਰੇਲਰ ਨੂੰ ਆਮਿਰ ਖਾਨ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ। ਆਮਿਰ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਸਾਡੇ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਯਸ਼ ਜੀ ਨੂੰ ਮਿਸ ਕਰ ਰਹੇ ਹਾਂ। ਕਾਸ਼ ਉਹ ਅੱਜ ਸਾਡੇ ਵਿਚਕਾਰ ਹੁੰਦੇ। ਉਮੀਦ ਕਰਦੇ ਹਾਂ ਕਿ ਤੁਹਾਡੀ ਦੀਵਾਲੀ ਖਾਸ ਹੋਵੇ।''


Tags :


Des punjab
Shane e punjab
Des punjab