DES PANJAB Des punjab E-paper
Editor-in-chief :Braham P.S Luddu, ph. 403-293-9393
ਸੈਫ ਅਲੀ ਖਾਨ ਅਤੇ ਰਾਧਿਕਾ ਆਪਟੇ ਦੀ ਫਿਲਮ 'ਬਾਜ਼ਾਰ' ਦਾ ਟਰੇਲਰ ਰਿਲੀਜ਼
Date : 2018-09-26 PM 01:35:26 | views (88)

 ਸੈਫ ਅਲੀ ਖਾਨ ਅਤੇ ਰਾਧਿਕਾ ਆਪਟੇ ਦੀ ਫਿਲਮ 'ਬਾਜ਼ਾਰ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ 'ਚ ਚਾਰ ਕਿਰਦਾਰ ਲੀਡ ਰੋਲ 'ਚ ਨਜ਼ਰ ਆਉਣਗੇ। ਗੌਰਵ ਚਾਵਲਾ ਵਲੋਂ ਨਿਰਦੇਸ਼ਿਤ ਫਿਲਮ 'ਬਾਜ਼ਾਰ' ਦਾ ਟਰੇਲਰ ਕਾਫੀ ਥ੍ਰਿਲਿੰਗ ਹੈ। ਫਿਲਮ 'ਚ ਸੈਫ ਅਤੇ ਰਾਧਿਕਾ ਤੋਂ ਇਲਾਵਾ ਰੋਹਨ ਮਹਿਰਾ ਅਤੇ ਚਿਤਰਾਂਗਦਾ ਸਿੰਘ ਅਹਿਮ ਭੂਮਿਕਾਵਾਂ 'ਚ ਹਨ। 'ਸੈਕ੍ਰੇਡ ਗੇਮਜ਼' ਦੀ ਸਫਲਤਾ ਤੋਂ ਬਾਅਦ ਸੈਫ ਅਲੀ ਖਾਨ ਵੱਡੇ ਪਰਦੇ 'ਤੇ ਸ਼ੇਅਰ ਮਾਰਕੀਟ ਦਾ ਬਾਦਸ਼ਾਹ ਬਣ ਕੇ ਐਂਟਰੀ ਕਰਨ ਲਈ ਤਿਆਰ ਹੋ ਚੁੱਕੇ ਹਨ। ਰਿਲੀਜ਼ ਹੋਏ ਟਰੇਲਰ 'ਚ ਸੈਫ ਦਾ ਦਮਦਾਰ ਲੁੱਕ ਤੁਹਾਨੂੰ ਹੈਰਾਨ ਕਰ ਦੇਵੇਗਾ। ਟਰੇਲਰ 'ਚ ਸੈਫ ਦੇ ਡਾਇਲਾਗ ਨੇ ਪ੍ਰਸ਼ੰਸਕਾਂ 'ਚ ਫਿਲਮ ਪ੍ਰਤੀ ਉਤਸ਼ਾਹ ਵਧਾ ਦਿੱਤਾ ਹੈ। ਫਿਲਮ 'ਚ ਸੈਫ ਅਲੀ ਖਾਨ ਇਕ ਵੱਡਾ ਬਿਜ਼ਨੈੱਸਮੈਨ ਹੈ ਜਿਸ ਨਾਲ ਕਈ ਲੋਕ ਕੰਮ ਕਰਨ ਲਈ ਲਾਈਨਾਂ 'ਚ ਲੱਗੇ ਰਹਿੰਦੇ ਪਰ ਉਹ ਸਿਰਫ ਪੈਸੇ ਬਾਰੇ ਹੀ ਸੋਚਦਾ ਹੈ। ਦੱਸਣਯੋਗ ਹੈ ਕਿ ਫਿਲਮ ਬਾਜ਼ਾਰ' ਇਕ ਗੁਜਰਾਤੀ ਵਪਾਰੀ ਸਕੁਨ ਕੋਠਾਰੀ (ਸੈਫ ਅਲੀ ਖਾਨ) ਅਤੇ ਛੋਟੇ ਸ਼ਹਿਰ ਤੋਂ ਮੁੰਬਈ 'ਚ ਆਪਣੀ ਕਿਸਮਤ ਅਜਮਾਉਣ ਆਏ ਰਿਜ਼ਵਾਨ ਅਹਿਮਦ (ਰੋਹਨ ਵਿਨੋਦ ਮਹਿਰਾ) ਦੀ ਹੈ। ਇਹ ਫਿਲਮ ਪੈਸੇ ਅਤੇ ਬਾਜ਼ਾਰ 'ਤੇ ਅਧਾਰਤ ਹੈ। ਫਿਲਮ 'ਚ ਚਿਤਰਾਂਗਦਾ ਸਿੰਘ ਤੇ ਸੈਫ ਵਿਚਕਾਰ ਪਿਆਰ ਦਾ ਆਪਸੀ ਤਾਲਮੇਲ ਦਿਖਾਇਆ ਹੈ, ਜਦਕਿ ਰਾਧਿਕਾ ਸੈਫ ਦੀ ਕਰਮਚਾਰੀ ਦੀ ਭੂਮਿਕਾ 'ਚ ਹੈ। ਉੱਥੇ ਹੀ ਬਾਲੀਵੁੱਡ ਅਭਿਨੇਤਾ ਵਿਨੋਦ ਮਹਿਰਾ ਦਾ ਬੇਟਾ ਰੋਹਨ ਮਹਿਰਾ ਇਸ ਫਿਲਮ ਰਾਹੀਂ ਡੈਬਿਊ ਕਰਨ ਜਾ ਰਿਹਾ ਹੈ।


Tags :


Des punjab
Shane e punjab
Des punjab