DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: 2.5 ਮਿਲੀਅਨ ਡਾਲਰ ਦੀ ਲਾਗਤ ਨਾਲ ਬੇਘਰੇ ਲੋਕਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰੇਗਾ ਕੈਨੇਡਾ
Date : 2018-09-25 PM 02:29:20 | views (108)

 ਟੋਰਾਂਟੋ—ਬੇਘਰੇ ਲੋਕਾਂ ਲਈ 2.5 ਮਿਲੀਅਨ ਡਾਲਰ ਦੀ ਲਾਗਤ ਨਾਲ ਲਿਬਰਟੀ ਵਿਲੇਜੋ ਚ ਰਿਹਾਇਸ਼ ਦਾ ਪ੍ਰਬੰਧ ਕਰਨਾ ਤੈਅ ਹੋ ਗਿਆ ਹੈ। ਇਹ ਦਾਅਵਾ ਇਕ ਸਥਾਨਕ ਅਖਬਾਰ ਨੇ ਕੀਤਾ ਹੈ। ਇਸ ਮੁਤਾਬਕ ਸ਼ਹਿਰ ਦੇ ਸੈਲਟਰ, ਸਪੋਰਟ ਐਂਡ ਹਾਊਸਿੰਗ ਦੇ ਅਧਿਕਾਰੀ ਇਸ ਸਬੰਧੀ ਜਲਦ ਹੀ ਇਕ ਓਪਨ ਹਾਊਸੋ ਸਮਾਗਮ ਕਰਨਗੇ। ਇਸੇ ਤਰ੍ਹਾਂ ਦਾ ਸਮਾਗਮ ਉਨ੍ਹਾਂ ਵੱਲੋਂ ਬੀਤੇ ਹਫਤੇ ਫੋਰਟ ਯਾਰਕ ਚ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ਚ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਪਨਾਹ ਦੇਣ ਲਈ ਸਥਾਨਕ ੋਲੈਂਪੋਰਟ ਸਟੇਡੀਅਮੋ ਦੀ ਚੋਣ ਕੀਤੀ ਗਈ ਹੈ, ਜਿਸ ਚ 100 ਲੋਕਾਂ ਨੂੰ ਸ਼ੈਲਟਰ ਮੁਹੱਈਆ ਕਰਵਾਏ ਜਾਣਗੇ। ਐੱਸ।ਐੱਸ।ਐੱਚ।ਏ। ਦੇ ਬੁਲਾਰੇ ਪੈਟਰਿਕਾ ਐਂਡਰਸਨ ਨੇ ਜਗ੍ਹਾ ਪੱਕੀ ਹੋ ਜਾਣ ਸਬੰਧੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਲੈਂਪੋਰਟ ਸਟੇਡੀਅਮ ਦੀ ਪਾਰਕਿੰਗ ਦੇ ਕੁਝ ਹਿੱਸੇ ੋਚ ਜਗ੍ਹਾ ਦਿੱਤੀ ਜਾਵੇਗੀ, ਜਿਸ ਦਾ ਸਟੇਡੀਅਮ ਦੀ ਵਰਤੋਂ ਤੇ ਕੋਈ ਅਸਰ ਨਹੀਂ ਪਵੇਗਾ। ਇਸ ਨੂੰ ਦਸੰਬਰ ਚ ਖੋਲ੍ਹਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਗ੍ਰੀਨ ਪੀ ਪਾਰਕ ਦੀ ਪਹਿਲਾਂ ਤੋਂ ਤੈਅ ਆਮਦਨ ਸਬੰਧੀ ਸ਼ਹਿਰ ਚ ਕਿਸ ਤਰ੍ਹਾਂ ਪਲਾਨਿੰਗ ਕੀਤੀ ਗਈ ਹੈ, ਕਿਉਂਕਿ ਗ੍ਰੀਨ ਪੀ ਪਾਰਕ ੋਚ ਹੀ ਇਨ੍ਹਾਂ ਸ਼ੈਲਟਰਾਂ ਦਾ ਨਿਰਮਾਣ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਅਧਿਕਾਰੀ ਵੱਲੋਂ ਪਾਰਕਿੰਗ ਵਾਲੀ ਥਾਂ ਦਾ ਦੌਰ ਕੀਤਾ ਗਿਆ ਸੀ, ਜਿਸ ਚ ਇਕ ਸਮੇਂ 15 ਡਾਲਰ ਪ੍ਰਤੀ ਕਾਰ ਦਿਨ ਦੇ ਹਿਸਾਬ ਨਾਲ ਇਥੋ 180,000 ਡਾਲਰ ਪ੍ਰਤੀ ਮਹੀਨਾ ਕਮਾਈ ਕੀਤੀ ਜਾ ਰਹੀ ਹੈ, ਜੋ ਕਿ ਇਕ ਸਾਲ ਚ 2 ਮਿਲੀਅਨ ਡਾਲਰ ਤੋਂ ਜ਼ਿਆਦਾ ਰਕਮ ਬਣਦੀ ਹੈ। ਉਧਰ, ਐੱਸ।ਐੱਸ।ਐੱਚ।ਏ। ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸਿਰਫ ਇਕ ਅਸਥਾਈ ਹੱਲ ਤਿਆਰ ਕਰ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਗੱਲ ਵੀ ਸਭ ਨੂੰ ਪਤਾ ਹੈ ਕਿ 2.5 ਮਿਲੀਅਨ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸ਼ੈਲਟਰਾਂ ਨੂੰ ਜਲਦ ਹਟਾਇਆ ਵੀਂ ਨਹੀਂ ਜਾਵੇਗਾ। ਦੱਸਣਯੋਗ ਹੈ ਕਿ 2।5 ਮਿਲੀਅਨ ਡਾਲਰ ਸਿਰਫ ਉਹ ਰਕਮ ਹੈ ਜੋ ਇਹ ਸ਼ੈਲਟਰ ਤਿਆਰ ਕਰਨ ਲਈ ਖਰਚੀ ਜਾਣੀ ਹੈ। ਇਹ ਰਿਹਾਇਸ਼ ੋਤੇ ਰੋਜ਼ਾਨਾ 105 ਡਾਲਰ ਖਰਚ, ਰੋਟੀ ਅਤੇ ਹੋਰ ਲੋੜਾਂ ਦੇ ਖਰਚੇ ਇਸ ਤੋਂ ਬਾਹਰ ਹਨ।


Tags :
Most Viewed News


Des punjab
Shane e punjab
Des punjab