DES PANJAB Des punjab E-paper
Editor-in-chief :Braham P.S Luddu, ph. 403-293-9393
ਵਿਰਾਟ ਕੋਹਲੀ, ਮੀਰਾਬਾਈ ਚਾਨੂ ‘ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ’ ਨਾਲ ਸਨਮਾਨਤ
Date : 2018-09-25 PM 02:03:22 | views (108)

 ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਪਹਿਲਵਾਨ ਮੀਰਾਬਾਈ ਚਾਨੂ ਨੂੰ ਅੱਜ ‘ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਚ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।

ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਇਹ ਪੁਰਸਕਾਰ:
ਅਰਜੁਨ ਪੁਰਸਕਾਰ ਵਜੋਂ ਸਨਮਾਨਤ:
ਨੀਰਜ ਚੋਪੜਾ, ਜਿੰਨਸਨ ਜਾਨਸਨ ਅਤੇ ਹਿਮਾ ਦਾਸ (ਐਥਲੈਟੀਕਸ), ਐਨ ਸਿੱਕੀ ਰੈੱਡੀ (ਬੈਡਮਿੰਟਨ), ਸਤੀਸ਼ ਕੁਮਾਰ (ਮੁੱਕੇਬਾਜ਼ੀ), ਸਮ‌੍ਰਿਤੀ ਮੰਦਾਨਾ (ਕ੍ਰਿਕਟ), ਸ਼ੁਭੰਕਰ ਸ਼ਰਮਾ (ਗੋਲਫ਼), ਮਨਪ੍ਰੀਤ ਸਿੰਘ, ਸਵਿਤਾ (ਹਾਕੀ), ਰਵੀ ਰਾਠੋੜ (ਪੋਲੋ), ਰਾਹੀ ਸਰਨੋਬਤ, ਅੰਕੁਰ ਮਿੱਤਲ, ਸ਼੍ਰੇਸੀ ਸਿੰਘ (ਨਿਸ਼ਾਨੇਬਾਜ਼ੀ), ਮਨਿਕਾ ਬੱਤਰਾ, ਜੀ ਸਥਿਯਾਨ (ਟੇਬਲ ਟੈਨਿਸ), ਰੋਹਨ ਬੋਪੰਨਾ (ਟੈਨਿਸ), ਸੁਮਿਤ (ਕੁਸ਼ਤੀ), ਪੂਜਾ ਕਾਡੀਆ (ਵੁਸ਼ੁ), ਅੰਕੁਰ ਧਾਮਾ (ਪੈਰਾ-ਐਥਲੈਟਿਕਸ), ਮਨੋਜ ਸਰਕਾਰ (ਪੈਰਾ-ਬੈਡਮਿੰਟਨ)।
 ਦ੍ਰੋਣਾਚਾਰਿਆ ਪੁਰਸਕਾਰ :
ਸੀ ਏ ਕੁਟੱਪਾ (ਮੁੱਕੇਬਾਜ਼ੀ), ਵਿਜੈ ਸ਼ਰਮਾ (ਭਾਰੋਤਤੋਲਨ), ਏ ਸ਼੍ਰੀਨਿਵਾਸ ਰਾਓ (ਟੇਬਲ ਟੈਨਿਸ), ਸੁਖਦੇਵ ਸਿੰਘ ਪੰਨੂ (ਐਥਲੈਟਿਕਸ), ਕਲੇਰੈਂਸ ਲੋਬੋ (ਹਾਕੀ, ਆਜੀਵਨ), ਤਾਰਿਕ ਸਿਨਹਾ (ਕ੍ਰਿਕਟ, ਆਜੀਵਨ), ਜੀਵਨ ਕੁਮਾਰ ਸ਼ਰਮਾ (ਜੂਡੋ, ਆਜੀਵਨ), ਵੀ ਆਰ ਬੀਡੂ (ਐਥਲੈਟਿਕਸ, ਆਜੀਵਨ)।
‌ਸਤਯਦੇਵ ਪ੍ਰਸਾਦ (ਤੀਰਅੰਦਾਜੀ), ਭਰਤ ਕੁਮਾਰ ਛੇਤਰੀ (ਹਾਕੀ), ਬਾਬੀ ਅਲੋਯਸਿਯਸ (ਐਥਲੈਟਿਕਸ), ਚੌਗਲੇ ਦਾਦੂ ਦੱਤਾਤ੍ਰੇ (ਕੁਸ਼ਤੀ)।

Tags :


Des punjab
Shane e punjab
Des punjab