DES PANJAB Des punjab E-paper
Editor-in-chief :Braham P.S Luddu, ph. 403-293-9393
ਫਿਲਮ ਬੱਤੀ ਗੁੱਲ ਦੀ ਕਮਾਈ 23 ਕਰੋੜ ਤੋਂ ਪਾਰ
Date : 2018-09-24 AM 06:38:54 | views (69)

 ਮੁੰਬਈ,  ਸ਼ਾਹਿਦ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ ੋਬੱਤੀ ਗੁੱਲ ਮੀਟਰ ਚਾਲੂੋ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਘਰੇਲੂ ਬਾਕਸ ਆਫਿਸ ੋਤੇ ਸਫਲ ਸਾਬਤ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 6.76 ਕਰੋੜ, ਦੂਜੇ ਦਿਨ ਸ਼ਨੀਵਾਰ 7.96 ਕਰੋੜ, ਤੀਜੇ ਦਿਨ ਐਤਵਾਰ 8.54 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ ੋਚ 23.26 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ। ਦੱਸਣਯੋਗ ਹੈ ਕਿ ਫਿਲਮ ੋਬੱਤੀ ਗੁੱਲ ਮੀਟਰ ਚਾਲੂੋ ਦਾ ਨਿਰਦੇਸ਼ਨ ਸ਼੍ਰੀ ਨਰਾਇਣ ਸਿੰਘ ਵਲੋਂ ਕੀਤਾ ਗਿਆ ਹੈ। ਫਿਲਮ ਚ ਸ਼ਾਹਿਦ ਤੇ ਸ਼ਰਧਾ ਸਮੇਤ ਯਾਮੀ ਗੌਤ ਅਤੇ ਦਿਵਯੇਂਦਰੂ ਸ਼ਰਮਾ ਅਹਿਮ ਭੂਮਿਕਾਵਾਂ ੋਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 40 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ੋਚ ਚੰਗਾ ਕਾਰੋਬਾਰ ਕਰਨ ੋਚ ਸਫਲ ਰਹੇਗੀ।

 


Tags :


Des punjab
Shane e punjab
Des punjab