DES PANJAB Des punjab E-paper
Editor-in-chief :Braham P.S Luddu, ph. 403-293-9393
ਕੈਲਗਰੀ ਦੇ ਰਿਹਾਇਸ਼ੀ ਇਲਾਕਿਆਂ ਵੱਲ ਘੁੰਮ ਰਹੇ ਹਨ ਭਾਲੂ, ਲੋਕਾਂ ਲਈ ਬਣੇ ਮੁਸੀਬਤ
Date : 2018-09-23 PM 03:02:34 | views (97)

 ਕੈਲਗਰੀ, ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਰਹਿੰਦੀ ਇਕ ਔਰਤ ਨੇ ਦੱਸਿਆ ਕਿ 18 ਸਤੰਬਰ ਨੂੰ ਉਸ ਦੇ ਘਰ ਦੇ ਬਾਹਰ ਇਕ ਭਾਲੂ ਆ ਗਿਆ, ਜਿਸ ਕਾਰਨ ਉਹ ਬਹੁਤ ਘਬਰਾ ਗਈ। ਉਸ ਨੇ ਕਿਹਾ ਕਿ ਇਕ ਭਾਰਾ ਅਤੇ ਵੱਡਾ ਭਾਲੂ ਉਸ ਦੇ ਘਰ ਦੀ ਬਾਹਰਲੀ ਖਿੜਕੀ ਨੂੰ ਤੋੜ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਦੋ-ਤਿੰਨ ਵਾਰ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਪਰ ਸ਼ੁਕਰ ਹੈ ਕਿ ਅਜਿਹਾ ਨਾ ਹੋ ਸਕਿਆ। ਉਸ ਨੇ ਦੱਸਿਆ ਕਿ ਭਾਲੂ ਬਹੁਤ ਵੱਡਾ ਅਤੇ ਭਾਰਾ ਸੀ,ਹਾਲਾਂਕਿ ਵੀਡੀਓ 'ਚ ਦੇਖ ਕੇ ਲੱਗਦਾ ਹੈ ਕਿ ਉਹ ਛੋਟਾ ਹੋਵੇਗਾ। ਉਸ ਨੇ ਦੱਸਿਆ ਕਿ ਪਿਛਲੇ ਕਮਰਿਆਂ 'ਚ ਜਾ ਕੇ ਵੀਡੀਓ ਬਣਾਈ ਅਤੇ ਡਰਦੀ ਰਹੀ। ਔਰਤ ਨੇ ਕਿਹਾ ਕਿ ਉਸ ਦੇ ਘਰ ਦੇ ਬਾਹਰ ਕਈ ਜਾਨਵਰ ਘੁੰਮਦੇ ਰਹਿੰਦੇ ਹਨ, ਜੋ ਉਸ ਨੂੰ ਚੰਗੇ ਲੱਗਦੇ ਹਨ ਪਰ ਭਾਲੂ ਨੂੰ ਦੇਖ ਕੇ ਉਹ ਡਰ ਗਈ। ਤੁਹਾਨੂੰ ਦੱਸ ਦਈਏ ਕਿ ਕੈਲਗਰੀ ਦੇ ਕਈ ਇਲਾਕਿਆਂ 'ਚ ਭਾਲੂ ਘੁੰਮਦੇ ਹਨ ਅਤੇ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਲਾਕਿਆਂ 'ਚ ਧਿਆਨ ਰੱਖਣ ਅਤੇ ਇਕੱਲੇ ਖਤਰਨਾਕ ਇਲਾਕਿਆਂ 'ਚੋਂ ਨਾ ਜਾਣ। 10 ਸਤੰਬਰ ਨੂੰ ਕੁੱਝ ਲੋਕਾਂ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਰਿਹਾਇਸ਼ੀ ਇਲਾਕਿਆਂ ਵੱਲ ਭਾਲੂ ਘੁੰਮਦੇ ਨਜ਼ਰ ਆਉਂਦੇ ਰਹਿੰਦੇ ਹਨ, ਜੋ ਲੋਕਾਂ ਲਈ ਮੁਸੀਬਤ ਬਣ ਰਹੇ ਹਨ।

 

Tags :


Des punjab
Shane e punjab
Des punjab