DES PANJAB Des punjab E-paper
Editor-in-chief :Braham P.S Luddu, ph. 403-293-9393
ਨਨ ਬਲਾਤਕਾਰ ਮਾਮਲੇ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਗ੍ਰਿਫਤਾਰ
Date : 2018-09-21 PM 02:44:11 | views (125)

  ਨਵੀਂ ਦਿੱਲੀ-ਕੇਰਲ 'ਚ ਨਨ ਬਲਾਤਕਾਰ ਦੇ ਦੋਸ਼ਾਂ 'ਚ ਘਿਰੇ ਜਲੰਧਰ ਦੇ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਅੱਜ ਕੋਚੀ ਤੋਂ ਗ੍ਰਿਫਤਾਰ ਕਰ ਲਿਆ ਹੈ। 85 ਦਿਨ ਪਹਿਲਾਂ ਕੇਰਲ ਪੁਲਸ ਨੇ ਬਿਸ਼ਪ ਖਿਲਾਫ ਮਾਮਲਾ ਦਰਜ ਕੀਤਾ ਸੀ। ਉਸਦੀ ਗ੍ਰਿਫਤਾਰੀ ਦੇ ਚਲਦਿਆਂ ਰਾਜ ਭਰ 'ਚ ਵਿਰੋਧ ਕੀਤਾ ਜਾ ਰਿਹਾ ਸੀ। ਅਪਰਾਧ ਸ਼ਾਖਾ ਪਿਛਲੇ ਤਿੰਨ ਦਿਨਾਂ ਤੋਂ ਬਿਸ਼ਪ ਤੋਂ ਪੁੱਛਗਿੱਛ ਕਰ ਰਹੀ ਸੀ। ਵਿਸ਼ੇਸ਼ ਜਾਂਚ ਟੀਮ ਨੇ ਵੀਰਵਾਰ ਨੂੰ ਉਸਤੋਂ ਅੱਠ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੁੱਛਗਿੱਛ ਕੀਤੀ। ਮੁਲੱਕਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਹਾਈਕੋਰਟ 'ਚ ਪੈਂਡਿੰਗ ਹੈ। ਪੁੱਛਗਿੱਛ ਦੇ ਬਾਅਦ ਪੁਲਸ ਨੇ ਦੱਸਿਆ ਕਿ ਜਾਂਚ ਦਲ ਦੇ ਸਾਹਮਣੇ ਮਾਮਲਾ ਆਉਣ ਦੇ ਬਾਅਦ ਇਸ ਸਬੰਧ 'ਚ ਤਫਸੀਸ਼ ਦੀ ਜ਼ਰੂਰਤ ਹੈ।

ਕੈਥੋਲਿਕ ਬਿਸ਼ਪਸ ਕਾਨਫਰੰਸ ਆਫ ਇੰਡੀਆ ਨੇ ਦੱਸਿਆ ਕਿ ਪੋਪ ਫਰਾਂਸਿਸ ਨੇ ਅਸਥਾਈ ਤੌਰ 'ਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਦਾਰੀਆਂ ਤੋਂ ਮੁਕਤ ਕਰ ਦਿੱਤਾ ਹੈ। ਇਸ ਫੈਸਲੇ ਦਾ ਪ੍ਰਦਰਸ਼ਨ ਕਰ ਰਹੀਆਂ ਨਨਾਂ ਨੇ ਸਵਾਗਤ ਕੀਤਾ ਤੇ ਇਸਨੂੰ ਬਿਸ਼ਪ ਖਿਲਾਫ ਲੜਾਈ 'ਚ 'ਪਹਿਲੀ ਜਿੱਤ' ਦੱਸਿਆ।   

Tags :


Des punjab
Shane e punjab
Des punjab