DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤ ਖਰੀਦੇਗਾ 9100 ਕਰੋੜ ਦੇ ਹਵਾਈ ਹਥਿਆਰ, ਅਕਾਸ਼ ਮਿਜ਼ਾਈਲ ਦੇ ਦੋ ਵਾਧੂ ਰੈਜ਼ਮੈਂਟਾਂ ਨੂੰ ਖਰੀਦਣ ਦੀ ਮਨਜ਼ੂਰੀ
Date : 2018-09-19 PM 01:56:58 | views (126)

 ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਾਲੇ ਡਿਫੈਂਸ ਐਕੂਏਸ਼ਨ ਕੌਂਸਲ ਡੀਏਸੀ ਨੇ ਮੰਗਲਵਾਰ ਨੂੰ ਹਵਾਈ ਰੱਖਿਆ ਹਥਿਆਰਾਂ 'ਚ ਵਾਧੇ ਲਈ ਅਕਾਸ਼ ਮਿਜ਼ਾਈਲ ਦੇ ਦੋ ਵਾਧੂ ਰੈਜ਼ਮੈਂਟਾਂ ਨੂੰ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਅਕਾਸ਼ ਮਿਜ਼ਾਇਲ ਸਿਸਟਮ ਭਾਰਤ ਡਾਇਨਾਮਿਕਸ ਲਿਮਟਿਡ ਵੱਲੋਂ ਸਪਲਾਈ ਕੀਤੇ ਜਾਣਗੇ। ਇਹ ਪਹਿਲਾਂ ਤੋਂ ਖਰੀਦੀਆਂ ਗਈਆਂ ਅਕਾਸ਼ ਮਿਜ਼ਾਈਲਾਂ ਦਾ ਨਵਾਂ ਵਰਜ਼ਨ ਹੋਵੇਗਾ। ਇਹ ਸਿਸਟਮ 360 ਡਿਗਰੀ ਤੱਕ ਕਵਰੇਜ ਕਰਨ ਦੇ ਸਮਰੱਥ ਹੋਵੇਗਾ। ਨਵਾਂ ਅਕਾਸ਼ ਹਥਿਆਰ ਸਿਸਟਮ ਹਰ ਪਾਸਿਓਂ ਸੁਰੱਖਿਆ ਪ੍ਰਦਾਨ ਕਰਨ ਦੇ ਸਮਰੱਥ ਹੋਵੇਗਾ। ਕੌਂਸਲ ਵੱਲੋਂ 9,100 ਕਰੋੜ ਰੁਪਏ ਦੇ ਹੋਰ ਉਪਕਰਨ ਖਰੀਦਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਊਂਸਲ ਨੇ ਟੀ-90 ਟੈਕਾਂ ਦੇ ਵਿਕਾਸ ਤੇ ਡਿਜ਼ਾਇਨ ਲਈ ਵੀ ਮਨਜ਼ੂਰੀ ਦਿੱਤੀ ਹੈ।


Tags :


Des punjab
Shane e punjab
Des punjab