DES PANJAB Des punjab E-paper
Editor-in-chief :Braham P.S Luddu, ph. 403-293-9393
ਸੋਸ਼ਲ ਮੀਡੀਆ 'ਤੇ ਰਾਤ 10 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ
Date : 2018-09-17 PM 02:02:42 | views (82)
 ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਉਮੀਦਵਾਰ ਰਾਤ ਵੇਲੇ ਸੋਸ਼ਲ ਮੀਡੀਆ 'ਤੇ ਚੋਣ ਪ੍ਰਚਾਰ ਨਹੀਂ ਕਰ ਸਕਣਗੇ, ਜਿਸ ਕਾਰਨ ਫੋਨ ਕਾਲ, ਐਸ.ਐਮ.ਐਸ. ਜਾਂ ਵ੍ਹਾਟਸਐਪ ਮੈਸੇਜ ਰਾਹੀਂ ਵੋਟ ਮੰਗਣ ਦੀ ਅਪੀਲ ਨਹੀਂ ਕੀਤੀ ਜਾ ਸਕੇਗੀ। ਚੋਣ ਕਮਿਸ਼ਨ ਨੇ ਇਸ ਸਬੰਧੀ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਭਵਿੱਖ ਵਿਚ ਹੋਣ ਵਾਲੀਆਂ ਚੋਣਾਂ ਲਈ ਇਹ ਪਾਬੰਦੀ ਲਾਗੂ ਕੀਤੀ ਹੈ। ਇਸ ਤਹਿਤ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਰੋਜ਼ਾਨਾ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਦੀ ਉਹ ਮਿਆਦ ਸ਼ਾਮਲ ਹੈ ਜਿਸ ਵਿਚ ਚੋਣ ਪ੍ਰਚਾਰ ਬੰਦ ਹੁੰਦਾ ਹੈ।
ਕਮਿਸ਼ਨ ਦੇ ਸਕੱਤਰ ਐਨ.ਟੀ. ਭੂਟੀਆ ਵਲੋਂ ਹਾਲ ਹੀ ਵਿਚ ਸਾਰੇ ਸੂਬਿਆਂ ਅਤੇ ਸੰਘ ਸ਼ਾਸਿਤ ਖੇਤਰਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਜਾਰੀ ਨਿਰਦੇਸ਼ ਵਿਚ ਇਹ ਸਪੱਸ਼ਟੀਕਰਨ ਦਿੱਤਾ ਗਿਆ ਹੈ। ਮੌਜੂਦਾ ਵਿਵਸਥਾ ਵਿਚ ਉਮੀਦਵਾਰ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਦਿਨ ਵਿਚ ਹੀ ਹਰ ਤਰ੍ਹਾਂ ਚੋਣ ਪ੍ਰਚਾਰ ਕਰ ਸਕਦੇ ਹਨ। ਪ੍ਰਚਾਰ ਮੁਹਿੰਮ ਸਬੰਧੀ ਮੌਜੂਦਾ ਦਿਸ਼ਾ-ਨਿਰਦੇਸ਼ਾਂ ਤਹਿਤ ਉਮੀਦਵਾਰ ਰਾਤ ਨੂੰ ਪ੍ਰਚਾਰ ਬੰਦ ਹੋਣ ਦੀ ਮਿਆਦ ਵਿਚ ਲਾਊਡ ਸਪੀਕਰ ਜਾਂ ਸਭਾਵਾਂ ਆਯੋਜਿਤ ਕਰਕੇ ਪ੍ਰਚਾਰ ਨਹੀਂ ਕਰ ਸਕਦੇ। ਹਾਲਾਂਕਿ ਇਸ ਮਿਆਦ ਵਿਚ ਉਮੀਦਵਾਰ ਘਰ-ਘਰ ਜਾ ਕੇ ਜਾਂ ਫੋਨ ਕਾਲ ਅਤੇ ਐਸ.ਐਮ.ਐਸ. ਆਦਿ ਨੂੰ ਪ੍ਰਚਾਰ ਦਾ ਜ਼ਰੀਆ ਬਣਾ ਲੈਂਦੇ ਸਨ ਪਰ ਹੁਣ ਉਮੀਦਵਾਰ ਇਹ ਸਭ ਵੀ ਨਹੀਂ ਕਰ ਸਕਣਗੇ।

Tags :


Des punjab
Shane e punjab
Des punjab