DES PANJAB Des punjab E-paper
Editor-in-chief :Braham P.S Luddu, ph. 403-293-9393
'ਮਰਦ ਕੋ ਦਰਦ ਨਹੀਂ ਹੋਤਾ' ਦਾ ਟੋਰਾਂਟੋ ਫਿਲਮ ਮੇਲੇ 'ਚ ਪ੍ਰਦਰਸ਼ਨ
Date : 2018-09-15 PM 02:58:25 | views (91)
ਟੋਰਾਂਟੋ , ਫਿਲਮ ਡਾਇਰੈਕਟਰ ਵਾਸਨ ਬਾਲਾ ਦੀ ਫਿਲਮ 'ਮਰਦ ਕੋ ਦਰਦ ਨਹੀਂ ਹੋਤਾ' ਦਾ ਟੋਰਾਂਟੋ ਫਿਲਮ ਮੇਲੇ ਦੇ ਮਿਡਨਾਈਟ ਮੈਡਨੈੱਸ ਵਰਗ 'ਚ ਸ਼ੁੱਕਰਵਾਰ ਦੀ ਰਾਤ ਨੂੰ ਪ੍ਰਦਰਸ਼ਨ ਕੀਤਾ ਗਿਆ। 'ਦਿ ਮੈਨ ਹੂ ਫੀਲਸ ਨੋ ਪੇਨ' ਅੰਗਰੇਜ਼ੀ ਟਾਈਟਲ ਵਾਲੀ ਇਹ ਫਿਲਮ 70 ਅਤੇ 80 ਦੇ ਦਹਾਕੇ ਵਿਚ ਮਾਰਸ਼ਲ ਆਰਟ 'ਤੇ ਆਧਾਰਿਤ ਐਕਸ਼ਨ ਕਾਮੇਡੀ ਨਾਲ ਭਰਪੂਰ ਹੈ। ਇਸ ਫਿਲਮ ਦਾ ਫਿਲਮਾਂਕਣ ਮੁੰਬਈ ਵਿਚ ਕੀਤਾ ਗਿਆ। 
ਇਸ ਫਿਲਮ ਦੀ ਕਹਾਣੀ ਇਕ ਨੌਜਵਾਨ 'ਤੇ ਆਧਾਰਿਤ ਹੈ, ਜਿਸ ਨੂੰ ਇਕ ਅਜਿਹੀ ਬੀਮਾਰੀ ਹੈ, ਜਿਸ ਵਿਚ ਉਸ ਨੂੰ ਕਿਸੇ ਪ੍ਰਕਾਰ ਦਾ ਦਰਦ ਨਹੀਂ ਹੁੰਦਾ। ਵਾਸਨ ਨੇ ਕਿਹਾ, ''ਟੋਰਾਂਟੋ ਫਿਲਮ ਮੇਲੇ ਦੇ ਮਿਡਨਾਈਟ ਮੈਡਨੈੱਸ 'ਚ ਇਸ ਫਿਲਮ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਮੇਰੇ ਲਈ ਹੈਰਾਨੀਜਨਕ ਹੈ। ਮੇਰੇ ਲਈ ਇਹ ਕਿਸੇ ਸੁਪਨੇ ਦਾ ਸੱਚ ਹੋਣ ਵਰਗਾ ਹੈ।'' ਇੱਥੇ ਦੱਸ ਦੇਈਏ ਕਿ ਮਿਡਨਾਈਟ ਮੈਡਨੈੱਸ ਪ੍ਰੋਗਰਾਮ ਦੇ ਤਹਿਤ ਖਾਸ ਤਰ੍ਹਾਂ ਦੀਆਂ ਕਹਾਣੀਆਂ ਵਾਲੀਆਂ ਫਿਲਮਾਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਫਿਲਮਾਂ ਦਾ ਪ੍ਰਦਰਸ਼ਨ ਅੱਧੀ ਰਾਤ ਨੂੰ ਕੀਤਾ ਜਾਂਦਾ ਹੈ। ਪਿਛਲੇ ਸਾਲ ਭੂਤ-ਪ੍ਰੇਤ ਵਾਲੀਆਂ ਕਈ ਫਿਲਮਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ ਸੀ, ਜੋ ਟੋਰਾਂਟੋ ਫਿਲਮ ਮੇਲੇ ਵਿਚ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦਾ ਕੇਂਦਰ ਰਹੀਆਂ।

Tags :


Des punjab
Shane e punjab
Des punjab