DES PANJAB Des punjab E-paper
Editor-in-chief :Braham P.S Luddu, ph. 403-293-9393
ਵੱਖ-ਵੱਖ ਸ਼੍ਰੇਣੀਆਂ 'ਚ ਹਵਾਈ ਅੱਡਿਆਂ ਨੂੰ ਸਨਮਾਨਿਤ ਕੀਤਾ ਜਿਸ 'ਚ ਭਾਰਤ ਦੇ 11 ਹਵਾਈ ਅੱਡੇ
Date : 2018-09-13 PM 10:04:58 | views (99)

 ਅੰਤਰਰਾਸ਼ਟਰੀ ਹਵਾਈ ਅੱਡਾ ਪਰਿਸ਼ਦ (ਏ.ਸੀ.ਆਈ.) ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡਾ ਨੂੰ ਸੇਵਾ ਗੁਣਵੱਤਾ ਦੇ ਮਾਮਲੇ 'ਚ ਸੰਯੁਕਤ ਰੂਪ ਨਾਲ ਦੁਨੀਆ ਦਾ ਸਭ ਤੋਂ ਬਿਹਤਰੀਨ ਹਵਾਈ ਅੱਡਾ ਐਲਾਨਿਆਂ ਗਿਆ ਹੈ। ਪਰਿਸ਼ਦ ਨੇ ਬੁੱਧਵਾਰ ਨੂੰ ਇੱਥੇ ਆਯੋਜਿਤ ਸਮਾਰੋਹ 'ਚ ਸਾਲ 2017 ਦੇ ਪ੍ਰਦਰਸ਼ਨ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ 'ਚ ਹਵਾਈ ਅੱਡਿਆਂ ਨੂੰ ਸਨਮਾਨਿਤ ਕੀਤਾ ਜਿਸ 'ਚ ਭਾਰਤ ਦੇ 11 ਹਵਾਈ ਅੱਡੇ ਸ਼ਾਮਲ ਹਨ। ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ਨੂੰ ਸਾਲਾਨਾ ਚਾਰ ਕਰੋੜ ਤੋਂ ਜ਼ਿਆਦਾ ਯਾਤਰੀਆਂ ਨੂੰ ਆਵਾਜਾਈ ਵਾਲੇ ਹਵਾਈ ਅੱਡਿਆਂ 'ਚ ਦੁਨੀਆ 'ਚ ਸਰਵਸ਼੍ਰੇਸ਼ਠ ਚੁੱਣਿਆ ਗਿਆ ਹੈ। ਇਸ ਸ਼੍ਰੇਣੀ 'ਚ ਦੁਨੀਆ ਦੇ ਸਾਰੇ ਵੱਡੇ ਹਵਾਈ ਅੱਡੇ ਆਉਂਦੇ ਹਨ। ਇਨ੍ਹਾਂ ਦੋਵਾਂ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਕਿਸੇ ਵੀ ਸ਼੍ਰੇਣੀ ਦਾ ਸਰਵਸ਼੍ਰੇਸ਼ਠ ਹਵਾਈ ਅੱਡਾ ਵੀ ਐਲਾਨ ਕੀਤਾ ਗਿਆ। ਇਹ ਪੁਰਸਕਾਰ ਹਵਾਈ ਅੱਡਿਆਂ ਦੀ ਸੇਵਾ ਗੁਣਵੱਤਾ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਪਰਿਸ਼ਦ ਨੇ ਦੱਸਿਆ ਕਿ ਇਸ ਵਾਰ ਦੀ ਸੂਚੀ 'ਚ 15 ਨਵੇਂ ਹਵਾਈ ਅੱਡੇ ਸ਼ਾਮਲ ਹਨ। 20 ਲੱਖ ਤੋਂ ਘੱਟ ਯਾਤਰੀਆਂ ਦੀ ਆਵਾਜਾਈ ਵਾਲੇ ਹਵਾਈ ਅੱਡਿਆਂ 'ਚ ਇੰਦੌਰ ਨੂੰ ਸਨਮਾਨਿਤ ਕੀਤਾ ਗਿਆ ਹੈ। 20 ਤੋਂ 50 ਲੱਖ ਯਾਤਰੀਆਂ ਦੀ ਸ਼੍ਰੇਣੀ 'ਚ ਸਰਵਸ਼੍ਰੇਸ਼ਠ ਐਲਾਨ ਕੀਤਾ ਗਿਆ ਹੈ ਜਦਕਿ ਇਸ ਸ਼੍ਰੇਣੀ 'ਚ ਕੋਚੀਨ, ਕੋਲਕਾਤਾ ਅਤੇ ਪੁਣੇ ਹਵਾਈ ਅੱਡਿਆਂ ਨੂੰ ਸੰਯੁਕਤ ਰੂਪ ਨਾਲ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ। ਡੇਢ ਕਰੋੜ ਤੋਂ ਢਾਈ ਕਰੋੜ ਯਾਤਰੀਆਂ ਦੀ ਆਵਾਜਾਈ ਵਾਲੀ ਸ਼੍ਰੇਣੀ 'ਚ ਬੈਂਗਲੁਰੂ ਦੁਨੀਆ 'ਚ ਦੂਜਾ ਅਤੇ ਚੇਨਈ ਹਵਾਈ ਅੱਡਾ ਤੀਜੇ ਸਥਾਨ 'ਤੇ ਰਿਹਾ। ਉੱਥੇ ਹੀ ਅਹਿਮਦਾਬਾਦ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਸੇਵਾ 'ਚ ਸਭ ਤੋਂ ਜ਼ਿਆਦਾ ਸੁਧਾਰ ਲਈ ਸਨਮਾਨਿਤ ਕੀਤਾ ਗਿਆ ਹੈ। ਚਾਰ ਕਰੋੜ ਤੋਂ ਜ਼ਿਆਦਾ ਯਾਤਰੀਆਂ ਦੀ ਆਵਾਜਾਈ ਦੀ ਸ਼੍ਰੇਣੀ 'ਚ ਬੀਜਿੰਗ ਅਤੇ ਸ਼ੰਘਾਈ ਪੁਡੋਂਗ ਹਵਾਈ ਅੱਡਿਆਂ ਨੂੰ ਸੰਯੁਕਤ ਰੂਪ ਨਾਲ ਦੂਜੇ ਅਤੇ ਤਾਈਪੇਈ ਤਾਓਯੂਆਨ ਹਵਾਈ ਅੱਡੇ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ।

 


Tags :


Des punjab
Shane e punjab
Des punjab