DES PANJAB Des punjab E-paper
Editor-in-chief :Braham P.S Luddu, ph. 403-293-9393
29 ਸਾਲਾ ਵਿਅਕਤੀ ਦਾ ਗੋਲੀ ਮਾਰ ਕੇ ਕਤਲ
Date : 2018-09-12 PM 02:25:37 | views (129)

  ਦਰਹਮ ਰੀਜਨ ਦੀ ਪੁਲਸ ਦਾ ਕਹਿਣਾ ਹੈ ਕਿ ਬੀਤੇ ਦਿਨ ਕਲਾਰਿੰਗਟਨ ਦੇ ਇਕ ਘਰ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਤੇ ਇਸ ਸਬੰਧੀ ਪੀੜਤ ਦੀ ਪਛਾਣ ਕਰ ਲਈ ਗਈ ਹੈ। ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸੋਮਵਾਰ ਦੁਪਹਿਰੇ ਕਰੀਬ 2:30 ਵਜੇ ਫੋਨ ਕਰਕੇ ਓਲਡ ਸਕਗਗ ਰੋਡ, ਨੇੜੇ ਹੈਂਪਟਨ ਕਮਿਊਨਿਟੀ ਦੇ ਬੁਲਾਇਆ ਗਿਆ ਸੀ।ਘਟਨਾ ਵਾਲੀ ਥਾਂ 'ਤੇ ਪਹੁੰਚਣ 'ਤੇ ਪੁਲਸ ਨੂੰ 29 ਸਾਲਾ ਕੋਡੀ ਜੇਮਸ ਘਰ 'ਚ ਬਹੁਤ ਹੀ ਗੰਭੀਰ ਹਾਲਤ 'ਚ ਮਿਲਿਆ। ਪੁਲਸ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਘਟਨਾ ਦੇ ਸਬੰਧ ਕਈ ਅਧਿਕਾਰੀ ਇਲਾਕੇ ਦੀ ਪੜਤਾਲ ਕਰ ਰਹੇ ਹਨ ਤੇ ਉਨ੍ਹਾਂ ਨੂੰ ਸ਼ੱਕੀ ਬਾਰੇ ਪਤਾ ਲੱਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ ਹੈ। ਘਟਨਾ ਤੋਂ ਬਾਅਦ ਨੇੜੇ ਦੇ ਦੋ ਸਕੂਲਾਂ ਦੀ ਅਹਿਤਿਆਤੀ ਦੇ ਤੌਰ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।  ਪੁਲਸ ਨੇ ਘਟਨਾ ਦੇ ਸਬੰਧ 'ਚ ਕਿਹਾ ਕਿ ਉਨ੍ਹਾਂ ਨੂੰ ਦੋ ਸ਼ੱਕੀ ਕਾਲੇ ਵਿਅਕਤੀਆਂ ਦੀ ਤਲਾਸ਼ ਹੈ। ਪੁਲਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰ ਸਕਦਾ ਹੈ। ਇਹ 2018 'ਚ ਇਲਾਕੇ 'ਚ ਵਾਪਰੀ ਅਜਿਹੀ 9ਵੀਂ ਘਟਨਾ ਹੈ।


Tags :
Most Viewed News


Des punjab
Shane e punjab
Des punjab