DES PANJAB Des punjab E-paper
Editor-in-chief :Braham P.S Luddu, ph. 403-293-9393
ਬਰੈਂਪਟਨ 'ਚ ਗੋਲੀਬਾਰੀ ਕਰਨ ਵਾਲੇ 5 ਦੋਸ਼ੀ ਪੁਲਸ ਹਿਰਾਸਤ 'ਚ
Date : 2018-09-10 PM 10:15:14 | views (193)

 ਬਰੈਂਪਟਨ, ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ 18 ਅਗਸਤ ਨੂੰ ਇਕ ਨੌਜਵਾਨ ਨੂੰ ਕੁਝ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚ ਸਕੀ ਸੀ। ਪੁਲਸ ਨੇ ਇਸੇ ਮਾਮਲੇ ਤਹਿਤ 5 ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਨੇ ਦੱਸਿਆ ਕਿ ਪਿਛਲੇ ਮਹੀਨੇ ਇਨ੍ਹਾਂ ਨੌਜਵਾਨਾਂ ਨੇ ਗੋਲੀਬਾਰੀ ਦੀਆਂ ਦੋ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਅਤੇ 21 ਸਾਲਾ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਸੀ।18 ਅਗਸਤ ਨੂੰ ਸ਼ਾਮ ਦੇ 5 ਵਜੇ ਪਹਿਲੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਅਤੇ ਇਸ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ ਸੀ। ਇਸੇ ਦਿਨ ਸ਼ਾਮ ਦੇ ਲਗਭਗ 6.16 ਵਜੇ ਫਿਰ ਗੋਲੀਬਾਰੀ ਹੋਈ ਅਤੇ ਜਦ ਪੁਲਸ ਇੱਥੇ ਪੁੱਜੀ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਜ਼ਖਮੀ ਹਾਲਤ 'ਚ ਮਿਲਿਆ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਸ ਦੀ ਜਾਨ ਬਚਾਈ ਗਈ। ਇਸ ਮਗਰੋਂ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। 7 ਸਤੰਬਰ ਨੂੰ ਪੁਲਸ ਨੇ 4 ਵੱਖ-ਵੱਖ ਘਰਾਂ 'ਚ ਛਾਪੇ ਮਾਰੇ। ਇੱਥੇ ਉਨ੍ਹਾਂ ਨੂੰ 2 ਕਿਲੋ ਭੰਗ, 3 ਬੰਦੂਕਾਂ, ਇਕ ਆਟੋ ਮੈਟਿਕ ਰਾਈਫਲ ਮਿਲੀ। ਪੁਲਸ ਨੇ ਇੱਥੇ 5 ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਅਤੇ ਦੱਸਿਆ ਕਿ ਇਨ੍ਹਾਂ 'ਤੇ ਇਕ ਨੌਜਵਾਨ 'ਤੇ ਜਾਨਲੇਵਾ ਹਮਲਾ ਕਰਨ ਦਾ ਵੀ ਦੋਸ਼ ਹੈ। ਇਨ੍ਹਾਂ ਸਾਰੇ ਦੋਸ਼ੀਆਂ ਦੀ ਉਮਰ 20 ਸਾਲ ਹੈ ਅਤੇ ਇਨ੍ਹਾਂ 'ਤੇ 6 ਤੋਂ 16 ਦੋਸ਼ ਲੱਗੇ ਹਨ। ਇਨ੍ਹਾਂ ਨੂੰ ਬਰੈਂਪਟਨ ਦੀ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। ਪੁਲਸ ਵਲੋਂ ਦੋਸ਼ੀਆਂ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।


Tags :
Most Viewed News


Des punjab
Shane e punjab
Des punjab