DES PANJAB Des punjab E-paper
Editor-in-chief :Braham P.S Luddu, ph. 403-293-9393
ਟੋਰਾਂਟੋ ਫਿਲਮ ਮੇਲਾ : ਮੁੰਬਈ' ਤੇ ਹੋਏ ਹਮਲੇ 'ਤੇ ਆਧਾਰਿਤ ਫਿਲਮ 'ਹੋਟਲ ਮੁੰਬਈ' ਦਾ ਵਰਲਡ ਪ੍ਰੀਮੀਅਰ ਹੋਇਆ
Date : 2018-09-09 PM 10:36:52 | views (127)

 ਟੋਰਾਂਟੋ, ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ 6 ਸਤੰਬਰ ਤੋਂ ਸ਼ੁਰੂ ਹੋਏ 'ਟੋਰਾਂਟੋ ਫਿਲਮ ਮੇਲੇ' (ਟਿਫ) ਵਿਚ ਮੁੰਬਈ ਦੇ ਤਾਜਮਹਲ ਹੋਟਲ 'ਤੇ ਹੋਏ ਹਮਲੇ 'ਤੇ ਆਧਾਰਿਤ ਫਿਲਮ 'ਹੋਟਲ ਮੁੰਬਈ' ਦਾ ਵਰਲਡ ਪ੍ਰੀਮੀਅਰ ਹੋਇਆ, ਜਿਸ ਦੀ ਲੋਕਾਂ ਨੇ ਖੜ੍ਹੇ ਹੋ ਕੇ ਸ਼ਲਾਘਾ ਕੀਤੀ। ਫਿਲਮ ਡਾਇਰੈਕਟਰ ਅਤੇ ਕਲਾਕਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫਿਲਮ ਨਾ ਸਿਰਫ ਜ਼ਖਮੀਆਂ ਸਗੋਂ ਅਪਰਾਧੀਆਂ 'ਤੇ ਵੀ ਚਾਨਣਾ ਪਾਉਂਦੀ ਹੈ, ਇਸ ਲਈ ਇਸ ਦੀ ਇੰਨੀ ਸ਼ਲਾਘਾ ਹੋਈ। ਇਸ ਫਿਲਮ ਵਿਚ ਦੇਵ ਪਟੇਲ, ਆਰਮੀ ਹੈਮਰ ਅਤੇ ਜੇਸਨ ਇਸਾਕਸ ਮੁੱਖ ਭੂਮਿਕਾਵਾਂ ਵਿਚ ਹਨ। ਇਹ ਫਿਲਮ ਮੁੰਬਈ ਦੇ ਆਲੀਸ਼ਾਨ ਤਾਜਮਹਲ ਹੋਟਲ 'ਤੇ ਹਮਲੇ ਦਾ ਵਰਣਨ ਕਰਦੀ ਹੈ, ਜਿਸ 'ਚ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਹੋਟਲ 'ਤੇ ਕਬਜ਼ਾ ਕਰ ਲਿਆ ਅਤੇ 3 ਦਿਨ ਤਕ ਸੁਰੱਖਿਆ ਫੋਰਸਾਂ ਨਾਲ ਚੱਲੇ ਸੰਘਰਸ਼ ਦੌਰਾਨ 30 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਹੋਟਲ ਦੇ ਕਈ ਮਹਿਮਾਨ ਅਤੇ ਕਰਮਚਾਰੀ ਸ਼ਾਮਲ ਸਨ। ਮਰਨ ਵਾਲਿਆਂ ਵਿਚ 9 ਅੱਤਵਾਦੀ ਵੀ ਸਨ। ਫਿਲਮ ਦਾ ਜ਼ਿਆਦਾਤਰ ਹਿੱਸਾ ਹੋਟਲ 'ਚ ਫਸੇ ਹੋਏ ਲੋਕਾਂ ਅਤੇ ਬੰਦੂਕਧਾਰੀਆਂ ਦੇ ਦ੍ਰਿਸ਼ਟੀਕੋਣ 'ਤੇ ਬਣਾਇਆ ਗਿਆ ਹੈ। ਆਸਟ੍ਰੇਲੀਆ ਦੇ ਡਾਇਰੈਕਟਰ ਐਂਥਨੀ ਮਰਾਸ ਨੇ ਸ਼ਨੀਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹਮਲੇ ਦੇ ਸਮੇਂ ਵੱਖ-ਵੱਖ ਪਿੱਠਭੂਮੀ, ਜਾਤੀ, ਧਰਮ ਅਤੇ ਸਮਾਜਿਕ-ਆਰਥਿਕ ਸਮੂਹਾਂ ਦੇ ਲੋਕ ਹੋਟਲ ਵਿਚ ਮੌਜੂਦ ਸਨ, ਜੋ ਜ਼ਿੰਦਾ ਰਹਿਣ ਲਈ ਅਚਾਨਕ ਸਾਹਮਣੇ ਆਈ ਮੁਸੀਬਤ ਦਾ ਸਾਹਮਣਾ ਇਕੱਠੇ ਮਿਲ ਕੇ ਕਰਦੇ ਹਨ। ਓਧਰ ਕਲਾਕਾਰਾਂ ਨੇ ਦੱਸਿਆ ਕਿ ਫਿਲਮ ਵਿਚ ਹੋਟਲ 'ਤੇ ਹਮਲੇ ਅਤੇ ਕਬਜ਼ੇ ਦੀ ਟੀ. ਵੀ. ਫੁਟੇਜ ਦੀ ਵੀ ਵਰਤੋਂ ਕੀਤੀ ਗਈ ਹੈ। ਜਦੋਂ ਉਨ੍ਹਾਂ ਨੇ ਫਿਲਮ ਤਿਆਰ ਹੋਣ ਤੋਂ ਬਾਅਦ ਪਹਿਲੀ ਵਾਰ ਦੇਖੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਹੋਟਲ ਵਿਚ ਅਮਰੀਕੀ ਮਹਿਮਾਨ ਦੀ ਭੂਮਿਕਾ ਨਿਭਾਉਣ ਵਾਲੇ ਹੈਮਰ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਮਨੁੱਖਤਾ ਦੇ ਦਰਦ ਨੂੰ ਦਰਸਾਉਂਦੀ ਹੈ। 'ਹੋਟਲ ਮੁੰਬਈ' ਵਿਚ 2013 ਵਿਚ ਬਣੀ ਬਾਲੀਵੁੱਡ ਫਿਲਮ 'ਦਿ ਅਟੈਕਸ ਆਫ 26/11 ਦੀ ਅਗਵਾਈ ਕਰਦੀ ਹੈ, ਜਿਸ ਨੂੰ ਮੁੰਬਈ ਪੁਲਸ ਦੇ ਦ੍ਰਿਸ਼ਟੀਕੋਣ ਤੋਂ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਮੁੰਬਈ ਵਿਚ ਨਵੰਬਰ 2008 'ਚ ਲੜੀਵਾਰ ਹਮਲੇ ਕੀਤੇ ਸਨ ਅਤੇ ਤਾਜਮਹਲ ਹੋਟਲ 'ਤੇ ਹੋਇਆ ਹਮਲਾ ਵੀ ਇਸ ਦਾ ਹਿੱਸਾ ਸੀ। ਇਨ੍ਹਾਂ ਹਮਲਿਆਂ ਵਿਚ 160 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਸਨ।

 


Tags :


Des punjab
Shane e punjab
Des punjab