DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ 'ਚ ਪਹਿਲੀ ਵਾਰ ਤਰਜੀਹੀ ਵੋਟਾਂ ਦੇ ਆਧਾਰ 'ਤੇ ਚੁਣਿਆ ਜਾਵੇਗਾ ਮੇਅਰ
Date : 2018-09-05 PM 03:06:27 | views (109)

 ਟੋਰਾਂਟੋ— ਕੈਨੇਡਾ 'ਚ ਪਹਿਲੀ ਵਾਰ ਮਿਊਂਸੀਪਲ ਚੋਣਾਂ ਦੌਰਾਨ ਲੋਕਾਂ ਨੂੰ ਤਰਜੀਹੀ ਆਧਾਰ 'ਤੇ ਵੋਟਾਂ ਪਾਉਣ ਦਾ ਮੌਕਾ ਮਿਲ ਰਿਹਾ ਹੈ। ਓਨਟਾਰੀਓ ਦਾ ਲੰਡਨ ਸ਼ਹਿਰ ਇਹ ਪ੍ਰਕਿਰਿਆ ਅਪਣਾਉਣ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿਥੇ ਮੇਅਰ ਤੇ ਕੌਂਸਲਰਾਂ ਦੀ ਚੋਣ ਤਰਜੀਹੀ ਵੋਟਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਮੌਜੂਦਾ ਪ੍ਰਣਾਲੀ ਤਹਿਤ ਮਿਊਂਸੀਪਲ ਚੋਣਾਂ ਦੌਰਾਨ ਵੋਟਰਾਂ ਨੇ ਮੇਅਰ ਤੇ ਕੌਂਸਲਰ ਦੀ ਚੋਣ ਲਈ ਆਪਣੇ ਮਨਪਸੰਦ ਉਮੀਦਵਾਰ ਦੇ ਸਾਹਮਣੇ ਸਹੀ ਦਾ ਨਿਸ਼ਾਨ ਲਾਉਣਾ ਹੁੰਦਾ ਹੈ ਜਦਕਿ ਨਵੀਂ ਪ੍ਰਣਾਲੀ ਤਹਿਤ ਵੋਟਰਾਂ ਨੂੰ ਆਪਣੀ ਪਹਿਲੀ, ਦੂਜੀ ਤੇ ਤੀਜੀ ਪਸੰਦ ਦੱਸਣੀ ਹੋਵੇਗੀ। ਵੋਟਾਂ ਦੀ ਗਿਣਤੀ ਦੌਰਾਨ ਜੇ ਕਿਸੇ ਵੀ ਉਮੀਦਵਾਰ ਨੂੰ ਬਹੁਮਤ ਨਹੀਂ ਮਿਲਦਾ ਤਾਂ ਸਭ ਤੋਂ ਘੱਟ ਲੋਕਾਂ ਦੀ ਪਹਿਲੀ ਪਸੰਦ ਬਣੇ ਉਮੀਦਵਾਰ ਨੂੰ ਮੁਕਾਬਲੇ 'ਚੋਂ ਬਾਹਰ ਕੱਢ ਦਿੱਤਾ ਜਾਵੇਗਾ ਤੇ ਦੂਜੀ ਤਰਜੀਹ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤੇ ਸਭ ਤੋਂ ਜ਼ਿਆਦਾ ਲੋਕਾਂ ਦੀ ਪਸੰਦ ਬਣਨ ਵਾਲੇ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ। ਲੰਡਨ ਤੋਂ ਇਲਾਵਾ ਕੈਂਬ੍ਰਿਜ ਤੇ ਕਿੰਗਸਟਨ 'ਚ ਵੀ ਇਹ ਪ੍ਰਕਿਰਿਆ ਲਾਗੂ ਕਰਨ ਲਈ ਰਾਏਸ਼ੁਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ 2022 ਦੀਆਂ ਚੋਣਾਂ ਨਵੀਂ ਪ੍ਰਣਾਲੀ ਤਹਿਤ ਹੋਣਗੀਆਂ। ਲੰਡਨ ਦੇ ਡਿਪਟੀ ਮੇਅਰ ਪਾਲ ਹਬਰਟ ਨੇ ਸ਼ੁਰੂਆਤ 'ਚ ਇਸ ਪ੍ਰਕਿਰਿਆ ਦਾ ਵਿਰੋਧ ਕੀਤਾ ਸੀ ਪਰ ਜ਼ਿਆਦਾਤਰ ਕੌਂਸਲਰਾਂ ਦੀ ਹਿਮਾਇਤ ਕਾਰਨ ਉਹ ਪਿੱਛੇ ਹਟ ਗਏ।


Tags :
Most Viewed News


Des punjab
Shane e punjab
Des punjab