DES PANJAB Des punjab E-paper
Editor-in-chief :Braham P.S Luddu, ph. 403-293-9393
ਟੋਰਾਂਟੋ 'ਚ 15 ਥਾਵਾਂ 'ਤੇ ਲੁੱਟ ਮਚਾਉਣ ਵਾਲੇ 5 ਸ਼ੱਕੀ ਹਿਰਾਸਤ 'ਚ
Date : 2018-09-02 PM 02:13:59 | views (107)

 ਬਰੈਂਪਟਨ, ਕੈਨੇਡਾ 'ਚ ਬੀਤੇ ਦਿਨੀਂ ਸ਼ਹਿਰ ਟੋਰਾਂਟੋ 'ਚ 15 ਥਾਵਾਂ 'ਤੇ ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟਮਾਰ ਕੀਤੀ ਗਈ ਸੀ ਅਤੇ ਹੁਣ ਜਾਂਚ ਮਗਰੋਂ ਪੁਲਸ ਨੇ 5 ਸ਼ੱਕੀਆਂ ਨੂੰ ਬਰੈਂਪਟਨ 'ਚ ਹਿਰਾਸਤ 'ਚ ਲਿਆ ਹੈ। ਪੀਲ ਅਤੇ ਹਾਲਟਨ ਇਲਾਕਿਆਂ 'ਚ ਪੈਂਦੇ ਗੈਸ ਸਟੇਸ਼ਨਾਂ ਅਤੇ ਰੈਸਟੋਰੈਂਟਾਂ ਨੂੰ ਇਨ੍ਹਾਂ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਜਾਣਕਾਰੀ ਮੁਤਾਬਕ 29 ਅਗਸਤ ਦੀ ਰਾਤ ਅਤੇ 30 ਅਗਸਤ ਦੀ ਸਵੇਰ ਨੂੰ 15 ਵੱਖ-ਵੱਖ ਥਾਵਾਂ 'ਤੇ ਰਾਤ ਦੇ ਸਮੇਂ ਲੁੱਟ-ਮਾਰ ਦੀਆਂ ਇਹ ਘਟਨਾਵਾਂ ਵਾਪਰੀਆਂ, ਜਿਸ ਕਾਰਨ ਲੋਕ ਕਾਫੀ ਘਬਰਾ ਗਏ।ਟੋਰਾਂਟੋ ਪੁਲਸ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਨੇ ਚਿਹਰੇ ਢਕੇ ਹੋਏ ਸਨ ਅਤੇ ਇਨ੍ਹਾਂ ਕੋਲ ਹਥਿਆਰ ਸਨ। ਲੋਕਾਂ ਵਲੋਂ ਥੋੜੀ-ਥੋੜੀ ਜਾਣਕਾਰੀ ਪੁਲਸ ਨਾਲ ਸਾਂਝੀ ਕੀਤੀ ਗਈ ਸੀ ਅਤੇ ਇਨ੍ਹਾਂ ਸਾਰੀਆਂ ਕੜੀਆਂ ਨੂੰ ਜੋੜ ਕੇ ਪੁਲਸ ਇਨ੍ਹਾਂ ਸ਼ੱਕੀਆਂ ਤਕ ਪੁੱਜੀ ਹੈ। ਪੁਲਸ ਨੇ ਦੱਸਿਆ ਕਿ ਇਹ ਸਾਰੇ ਸ਼ੱਕੀ ਲਗਭਗ 18 ਕੁ ਤੋਂ ਘੱਟ ਉਮਰ ਦੇ ਹਨ। ਪੁਲਸ ਨੇ ਕਿਹਾ ਕਿ ਉਹ ਇਨ੍ਹਾਂ 5 ਸ਼ੱਕੀਆਂ ਕੋਲੋਂ ਪੁੱਛ-ਪੜਤਾਲ ਕਰਕੇ ਹੋਰਾਂ ਤਕ ਪੁੱਜ ਸਕਣਗੇ।

ਤੁਹਾਨੂੰ ਦੱਸ ਦਈਏ ਕਿ ਪੁਲਸ ਮੁਤਾਬਕ ਪਹਿਲੀ ਲੁੱਟ ਦੀ ਵਾਰਦਾਤ ਮਿਸਟਰ ਸਬ ਰੈਸਟੋਰੈਂਟ 'ਚ 9 ਵਜੇ ਤੋਂ ਪਹਿਲਾਂ ਵਾਪਰੀ । 10.45 'ਤੇ ਦੂਜੀ ਡਕੈਤੀ ਡਨਦਾਸ ਸੈਂਟ ਈਸਟ ਐਂਡ ਕੈਡਾਰਕਰੀਕ ਲੇਨ ਵਿਖੇ ਹੋਈ। ਲਗਭਗ 11 ਕੁ ਵਜੇ ਰਾਬਾ ਫਾਈਨ ਫੂਡਜ਼ ਅਤੇ ਤੜਕੇ 3 ਵਜੇ ਇਕ ਹੋਰ ਸਬਵੇਅ ਨੂੰ ਨਿਸ਼ਾਨਾ ਬਣਾਇਆ ਗਿਆ। ਡਿਕਸੀ ਰੋਡ 'ਤੇ ਸਥਿਤ ਕੈਨੇਡੀਅਨ ਟਾਇਰ ਗੈਸ ਬਾਰ 'ਚ ਤੜਕੇ 4 ਵਜੇ ਡਕੈਤੀ ਹੋਈ। ਇਸੇ ਤਰ੍ਹਾਂ ਹੋਰ ਕਈ ਕੇਸ ਸਾਹਮਣੇ ਆਏ ਹਨ।

Tags :


Des punjab
Shane e punjab
Des punjab