DES PANJAB Des punjab E-paper
Editor-in-chief :Braham P.S Luddu, ph. 403-293-9393
ਪਹਿਲਾਂ ਤੋਂ ਹੀ ਅਹਿਤਿਆਤੀ ਕਦਮ ਚੁੱਕੇ ਗਏ ਹੁੰਦੇ ਤਾਂ ਕੇਰਲ ਵਿਚ ਹੜ੍ਹ ਦੀ ਤਬਾਹੀ ਨੂੰ ਰੋਕਿਆ ਜਾ ਸਕਦਾ ਸੀ
Date : 2018-09-02 PM 01:48:18 | views (200)

 ਨਵੀਂ ਦਿੱਲੀ-ਮੌਸਮ ਵਿਭਾਗ ਨੇ ਕਿਹਾ ਹੈ ਕਿ ਜੇ ਉਸ ਵਲੋਂ ਦਿੱਤੀ ਗਈ ਚਿਤਾਵਨੀ ਸਬੰਧੀ ਪਹਿਲਾਂ ਤੋਂ ਹੀ ਅਹਿਤਿਆਤੀ ਕਦਮ ਚੁੱਕੇ ਗਏ ਹੁੰਦੇ ਤਾਂ ਕੇਰਲ ਵਿਚ ਹੜ੍ਹ ਦੀ ਤਬਾਹੀ ਨੂੰ ਰੋਕਿਆ ਜਾ ਸਕਦਾ ਸੀ।

ਕੇਰਲ 'ਚ ਆਮ ਨਾਲੋਂ ਕਿਤੇ ਵੱਧ ਵਰਖਾ ਹੋਣ ਸਬੰਧੀ ਪਹਿਲਾਂ ਤੋਂ ਚੌਕਸ ਨਾ ਕਰਨ ਦੇ ਸੂਬਾ ਸਰਕਾਰ ਦੇ ਦੋਸ਼ਾਂ ਨੂੰ ਐਤਵਾਰ ਰੱਦ ਕਰਦਿਆਂ ਵਿਭਾਗ ਨੇ ਕਿਹਾ ਕਿ ਇਸ ਸਬੰਧੀ ਅਗਸਤ ਦੇ ਪਹਿਲੇ ਹਫਤੇ ਹੀ ਪੇਸ਼ਗੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ।
ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਕੇਰਲ ਦੇ ਮੁੱਖ ਮੰਤਰੀ ਵਿਜਯਨ ਸਮੇਤ ਸੂਬਾ ਸਰਕਾਰ ਦੇ ਚੋਟੀ ਦੇ ਅਧਿਕਾਰੀਆਂ ਨਾਲ ਸਮੇਂ-ਸਮੇਂ 'ਤੇ ਹੋਈਆਂ ਬੈਠਕਾਂ ਵਿਚ ਲਗਾਤਾਰ ਸਥਿਤੀ ਤੋਂ ਜਾਣੂ ਕਰਵਾਇਆ ਜਾਂਦਾ ਰਿਹਾ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਸੂਬੇ ਵਿਚ ਆਏ ਹੜ੍ਹ ਬਾਰੇ ਮੌਸਮ ਵਿਭਾਗ ਵਲੋਂ ਸਮੇਂ ਸਿਰ ਜਾਣਕਾਰੀ ਨਾ ਦੇਣ ਬਾਰੇ ਕੇਰਲ ਵਿਧਾਨ ਸਭਾ ਵਿਚ ਦੋਸ਼ ਲਾਇਆ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤਿਰੂਵਨੰਤਪੁਰਮ ਸਥਿਤ ਮੌਸਮ ਵਿਭਾਗ ਦੇ ਦਫਤਰ ਨੇ ਅਗਸਤ ਮਹੀਨੇ ਦੇ ਸ਼ੁਰੂ ਵਿਚ ਹੀ ਵੱਖ-ਵੱਖ ਮਾਧਿਅਮ ਰਾਹੀਂ ਰੋਜ਼ਾਨਾ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਵਿਚ  ਮੌਸਮ ਵਿਭਾਗ ਦੀ  ਵੈੱਬਸਾਈਟ, ਐੱਸ. ਐੱਮ. ਐੱਸ. ਅਤੇ ਈਮੇਲ ਪ੍ਰਮੁੱਖ ਸਨ। ਓਧਰ ਕੇਰਲ 'ਚ ਇਕ ਕੈਥੋਲਿਕ ਪਾਦਰੀ ਨੇ ਉਨ੍ਹਾਂ ਦੇ ਗਿਰਜਾਘਰ ਵਿਚ ਸ਼ਰਨ ਲੈਣ ਵਾਲੇ ਹੜ੍ਹ ਪੀੜਤਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੀ ਮੁਫਤ ਸੇਵਾ ਨੂੰ ਲੈ ਕੇ ਇਕ ਮਸਜਿਦ ਵਿਚ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

Tags :


Des punjab
Shane e punjab
Des punjab