DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਤੇ ਅਮਰੀਕਾ ਵਿਚਾਲੇ ਦੀ 'ਨਾਫਟਾ' ਗੱਲਬਾਤ ਬੇਨਤੀਜਾ
Date : 2018-09-01 PM 02:58:16 | views (85)

 ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਨਾਰਥ ਅਮਰੀਕਨ ਫਰੀ ਟ੍ਰੈਡ ਐਗਰੀਮੈਂਟ (ਨਾਫਟਾ) 'ਚ ਸੋਧ ਬਾਰੇ ਹੋ ਰਹੀ ਮੀਟਿੰਗ ਬੇਨਤੀਜਾ ਰਹੀ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਗਲੇ ਹਫਤੇ ਇਕ ਵਾਰ ਫਿਰ ਕੈਨੇਡੀਅਨ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਤੇ ਸਮਝੌਤੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੇ। ਹਾਲ ਹੀ 'ਚ ਅਮਰੀਕਾ ਨੇ ਮੈਕਸੀਕੋ ਨਾਲ ਵਪਾਰ ਸਮਝੌਤਾ ਕੀਤਾ ਸੀ ਤੇ ਫਿਲਹਾਲ ਉਸ ਦੀ ਇਸੇ 'ਤੇ ਅੱਗੇ ਵਧਣ ਦੀ ਯੋਜਨਾ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਤਿੰਨ-ਪੱਖੀ ਸਮਝੌਤੇ ਲਈ ਇਸ ਦੇ ਕੀ ਮਾਇਨੇ ਹਨ, ਜਿਸ ਦੇ ਤਹਿਤ ਇਕ ਲੱਖ ਕਰੋੜ ਰੁਪਏ ਦਾ ਵਪਾਰ ਹੁੰਦਾ ਹੈ। ਵਾਈਟ ਹਾਊਸ ਲਈ ਅਮਰੀਕੀ ਸਦਨ ਨੂੰ ਨਵੇਂ ਵਪਾਰ ਸਮਝੌਤੇ ਦੀ ਜਾਣਕਾਰੀ ਦੇਣ ਲਈ ਜ਼ਰੂਰੀ 90 ਦਿਨਾਂ ਦਾ ਨੋਟਿਸ ਦੇਣ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਸੀ। ਅਮਰੀਕਾ ਨੂੰ ਇਕ ਦਸੰਬਰ ਤੋਂ ਪਹਿਲਾਂ ਨਵੀਂ ਨਾਫਟਾ ਡੀਲ 'ਤੇ ਦਸਤਖਤ ਕਰਨੇ ਹਨ। ਇਸੇ ਦਿਨ ਮੈਕਸੀਕੋ ਦੇ ਨਵੇਂ ਚੁਣੇ ਰਾਸ਼ਟਰਪਤੀ ਆਂਦ੍ਰੇਸ ਮੈਨੁਅਲ ਲੋਪੇਜ਼ ਓਬ੍ਰਾਡੋਰ ਅਹੁਦਾ ਸੰਭਾਲਣਗੇ।

ਕਿਉਂ ਨਹੀਂ ਹੋਈ ਡੀਲ?
ਅਮਰੀਕਾ ਚਾਹੁੰਦਾ ਹੈ ਕਿ ਉਸ ਦੇ ਉਤਪਾਦਾਂ ਲਈ ਕੈਨੇਡਾ ਆਪਣੇ ਬਜ਼ਾਰ ਖੋਲ੍ਹੇ ਤੇ ਦਵਾਈਆਂ ਦੇ ਪੇਟੈਂਟ ਨੂੰ ਅੱਗੇ ਵਧਾਏ। ਨਾਲ ਹੀ ਅਮਰੀਕਾ ਇਹ ਵੀ ਚਾਹੁੰਦਾ ਹੈ ਕਿ ਕੈਨੇਡਾ ਨਿਵੇਸ਼ਕਾਂ ਤੇ ਸਰਕਾਰਾਂ ਦੇ ਵਿਚਾਲੇ ਦੇ ਝਗੜੇ ਨੂੰ ਸੁਲਝਾਉਣ ਲਈ ਅੰਤਰਰਾਸ਼ਟਰੀ ਪੈਨਲਾਂ ਨੂੰ ਖਤਮ ਕਰਨ 'ਤੇ ਰਾਜ਼ੀ ਹੋ ਜਾਵੇ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੀ ਬੈਠਕ 'ਚ ਖਾਸਕਰਕੇ ਦੁੱਧ ਦੇ ਉਤਪਾਦਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। ਕੈਨੇਡਾ ਇਸ 'ਚ ਕਿਸੇ ਤਰ੍ਹਾਂ ਦੀ ਰਿਆਇਤ ਦੇਣ ਲਈ ਤਿਆਰ ਨਹੀਂ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ 'ਤੇ ਆਪਣੇ ਪਹਿਲਾਂ ਵਾਲੇ ਰੁਖ 'ਤੇ ਕਾਇਮ ਹਨ।
ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੀ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਅੱਗੇ ਵਧ ਰਹੀ ਹੈ ਤੇ ਸਮਝੌਤਾ ਹੋਣ ਹੀ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਸਾਹਮਣੇ ਅਮਰੀਕਾ ਵਰਗੀ ਡੈਡਲਾਈਨ ਦੀ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਲਈ ਅਹਿਮ ਇਹ ਹੈ ਕਿ ਚੰਗੀ ਡੀਲ ਹੋਵੇ, ਜਿਵੇਂ ਹੀ ਸਾਨੂੰ ਕੈਨੇਡਾ ਲਈ ਚੰਗੀ ਡੀਲ ਮਿਲੇਗੀ ਅਸੀਂ ਡੀਲ ਕਰ ਲਵਾਂਗੇ।

Tags :


Des punjab
Shane e punjab
Des punjab