DES PANJAB Des punjab E-paper
Editor-in-chief :Braham P.S Luddu, ph. 403-293-9393
ਮੌਸਮ ਵਿਭਾਗ ਵਲੋਂ ਭਾਰੀ ਵਰਖਾ ਦੀ ਚਿਤਾਵਨੀ
Date : 2018-09-01 PM 02:30:01 | views (79)

 ਨਵੀਂ ਦਿੱਲੀ— ਮੌਸਮ ਵਿਭਾਗ ਨੇ ਦਿੱਲੀ ਤੇ ਹਰਿਆਣਾ ਸਣੇ ਸਾਰੇ ਉੱਤਰੀ ਤੇ ਪੂਰਬ-ਉੱਤਰੀ ਸੂਬਿਆਂ 'ਚ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਵਲੋਂ ਜਾਰੀ ਅਨੁਮਾਨ ਮੁਤਾਬਕ ਪੂਰਬ-ਉੱਤਰ ਸੂਬਿਆਂ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਅਤੇ ਉੱਤਰੀ ਸੂਬੇ ਉੱਤਰਾਖੰਡ ਦੇ ਕੁਝ ਇਲਾਕਿਆਂ 'ਚ ਐਤਵਾਰ ਨੂੰ ਮੂਸਲਾਧਾਰ ਵਰਖਾ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਅਸਮ, ਮੇਘਾਲਿਆ, ਪੱਛਮੀ ਬੰਗਾਲ ਤੇ ਸਿੱਕਮ ਦੇ ਪਹਾੜੀ ਖੇਤਰਾਂ, ਉੜੀਸਾ, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਗੋਆ ਤੇ ਛੱਤੀਸਗੜ੍ਹ ਦੇ ਕੁਝ ਇਲਾਕਿਆਂ 'ਚ ਅਗਲੇ 24 ਘੰਟਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ।ਵਿਭਾਗ ਨੇ ਉੱਤਰਾਖੰਡ ਦੇ ਕੁਝ ਇਲਾਕਿਆਂ 'ਚ ਮੂਸਲਾਧਾਰ ਵਰਖਾ ਤੇ ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ ਤੇ ਪੂਰਬੀ ਰਾਜਸਥਾਨ ਦੇ ਕੁਝ ਇਲਾਕਿਆਂ 'ਚ ਸੋਮਵਾਰ ਨੂੰ ਵੀ ਭਾਰੀ ਵਰਖਾ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਦਿੱਲੀ ਤੇ ਮੈਦਾਨੀ ਸੂਬਿਆਂ ਦੇ ਸਾਰੇ ਇਲਾਕਿਆਂ 'ਚ ਸ਼ਨੀਵਾਰ ਨੂੰ ਸਵੇਰੇ ਭਾਰੀ ਵਰਖਾ ਹੋਈ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 22 ਸੈਂਟੀਮੀਟਰ ਵਰਖਾ ਜੈਪੁਰ 'ਚ, ਝਾਂਸੀ 'ਚ 14 ਸੈਂਟੀਮੀਟਰ, ਸਿਲਚਰ ਤੇ ਪਾਰਾਦੀਪ 'ਚ 9 ਸੈਂਟੀਮੀਟਰ, ਦਤਿਆ 'ਚ 8 ਸੈਂਟੀਮੀਟਰ, ਦਿੱਲੀ ਤੇ ਗਵਾਲੀਅਰ 'ਚ 6 ਸੈਂਟੀਮੀਟਰ ਵਰਖਾ ਦਰਜ ਕੀਤੀ ਗਈ। ਦਿੱਲੀ 'ਚ ਅਗਸਤ ਮਹੀਨੇ 'ਚ ਹੁਣ ਤੱਕ 206.5 ਐੱਮ.ਐੱਮ. ਵਰਖਾ ਦਰਜ ਕੀਤੀ ਗਈ, ਜਦਕਿ ਇਸ ਮਹੀਨੇ ਆਮ ਵਰਖਾ 247.7 ਐੱਮ.ਐੱਮ. ਹੈ। ਇਸ ਕਾਰਨ ਵਰਖਾ ਅਜੇ ਵੀ ਆਮ ਤੋਂ 17 ਫੀਸਦੀ ਘੱਟ ਹੈ। ਜੇਕਰ ਪੂਰੇ ਮਾਨਸੂਨ ਸੀਜ਼ਨ ਦੀ ਗੱਲ ਕਰੀਏ ਤਾਂ ਦਿੱਲੀ 'ਚ 1 ਜੂਨ ਤੋਂ ਹੁਣ ਤੱਕ 532 ਐੱਮ.ਐੱਮ. ਵਰਖਾ ਹੋ ਚੁੱਕੀ ਹੈ, ਜੋ ਕਿ ਆਮ ਤੋਂ ਸਿਰਫ 2 ਫੀਸਦੀ ਘੱਟ ਹੈ। ਉਥੇ ਪਾਲਮ 'ਚ ਇਸ ਦੌਰਾਨ 487 ਐੱਮ.ਐੱਮ. ਵਰਖਾ ਹੋਈ ਜੋ ਕਿ ਆਮ ਤੋਂ ਕਰੀਬ 7 ਫੀਸਦੀ ਤੱਕ ਘੱਟ ਹੈ।


Tags :


Des punjab
Shane e punjab
Des punjab