DES PANJAB Des punjab E-paper
Editor-in-chief :Braham P.S Luddu, ph. 403-293-9393
ਹਰਿਆਣਾ 'ਚ 100 ਕਰੋੜ ਦੇ ਘੁਟਾਲੇ ਦਾ ਪਰਦਾਫਾਸ਼, 7 ਈ.ਟੀ.ਓ. ਮੁਅੱਤਲ
Date : 2018-08-31 PM 02:14:46 | views (140)

 ਗੁਰੂਗ੍ਰਾਮ—ਗੁਰੂਗ੍ਰਾਮ 'ਚ ਤਾਇਨਾਤ 7 ਆਬਕਾਰੀ ਅਤੇ ਟੈਕਸ ਅਧਿਕਾਰੀਆਂ (ਈਟੀਓ) ਵੱਲੋਂ ਫਰਜ਼ੀ ਟੈਕਸ ਰਿਫੰਡ ਦਾਅਵਿਆਂ ਰਾਹੀਂ 9 ਕੰਪਨੀਆਂ ਨੂੰ ਹਰਿਆਣਾ ਸਰਕਾਰ ਦੇ ਖਜ਼ਾਨੇ 'ਚੋਂ 100 ਕਰੋੜ ਰੁਪਏ ਤੋਂ ਵਧ ਦਾ ਲਾਭ ਪਹੁੰਚਾਏ ਜਾਣ ਦਾ ਖੁਲਾਸਾ ਹੋਇਆ ਹੈ। ਬੀਤੀ ਜੁਲਾਈ ਨੂੰ ਇਸ ਸਬੰਧ 'ਚ ਕੇਸ ਦਰਜ ਕੀਤਾ ਗਿਆ ਸੀ। ਘੁਟਾਲੇ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਈ.ਟੀ.ਓ. ਨਰੇਂਦਰ ਢਾਂਡਾ ਅਤੇ ਸ਼ੋਭਿਨੀ ਮਾਲਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹਰਿਆਣਾ ਸਰਕਾਰ ਨੇ ਹੁਣ ਈ.ਟੀ.ਓ. ਐੱਸ ਕੇ ਸਿੰਘ, ਵਿਜੇਂਦਰ ਢੁੱਲ, ਵਿਕਾਸ ਪ੍ਰਾਸ਼ਰ, ਸੰਜੀਵ ਸਲੂਜਾ ਅਤੇ ਸੁਨੀਲਾ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਨੂੰ ਹੁਣ ਹਰਿਆਣਾ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਰੂਲਜ਼ 2016 ਦੇ ਨਿਯਮ 7 ਤਹਿਤ ਚਾਰਜਸ਼ੀਟ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਬਰਖਾਸਤ ਅਤੇ ਉਨ੍ਹਾਂ ਦੀ ਡਿਮੋਸ਼ਨ ਕੀਤੀ ਜਾ ਸਕਦੀ ਹੈ। ਜਦੋਂ ਇਹ ਘੁਟਾਲਾ ਸਾਹਮਣੇ ਆਇਆ, ਤਾਂ ਗੁਰੂਗ੍ਰਾਮ ਦੀਆਂ ਦੋ ਕੰਪਨੀਆਂ ਦੀ ਭੂਮਿਕਾ ਦੀ ਜਾਂਚ ਕਰਨ 'ਤੇ ਇਸ ਵਿੱਚ ਪਾਣੀਪਤ ਜ਼ਿਲ੍ਹੇ ਦੀਆਂ 15 ਅਤੇ ਕੈਥਲ ਦੀਆਂ 2 ਕੰਪਨੀਆਂ ਦੀ ਮਿਲੀਭਗਤ ਸਾਹਮਣੇ ਆਈ ਸੀ।


Tags :


Des punjab
Shane e punjab
Des punjab