DES PANJAB Des punjab E-paper
Editor-in-chief :Braham P.S Luddu, ph. 403-293-9393
ਉਤਰਾਖੰਡ 'ਚ ਫਟਿਆ ਬੱਦਲ
Date : 2018-08-29 AM 11:32:05 | views (107)

 ਨਵੀਂ ਦਿੱਲੀ— ਟਿਹਰੀ ਜ਼ਿਲੇ ਦੇ ਘਨਸਾਲੀ 'ਚ ਬੱਦਲ ਫੱਟਣ ਨਾਲ ਕੋਹਰਾਮ ਮਚ ਗਿਆ ਹੈ। ਇੱਥੇ ਪੂਰਾ ਪਰਿਵਾਰ ਮਲਬੇ 'ਚ ਦਫਨ ਹੋ ਗਿਆ। ਜਿਸ 'ਚ ਸਿਰਫ ਇਕ ਬੱਚੀ ਹੀ ਬਚੀ ਹੈ। ਇਸ ਜ਼ਖਮੀ ਬੱਚੀ ਨੂੰ ਮਲਬੇ 'ਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਤਿੰਨ ਲੋਕਾਂ ਦੀਆਂ ਲਾਸ਼ਾ ਨੂੰ ਕੱਡਿਆ ਗਿਆ ਹੈ। ਬਾਕੀ ਚਾਰ ਲੋਕਾਂ ਦੀ ਭਾਲ ਜਾਰੀ ਹੈ। ਘਨਸਾਲੀ ਦੇ ਕੋਟ ਪਿੰਡ 'ਚ ਬੁੱਧਵਾਰ ਦੀ ਸਵੇਰੇ ਕਰੀਬ ਚਾਰ ਵਜੇ ਬੱਦਲ ਫੱਟ ਗਿਆ। ਬੱਦਲ ਫੱਟਣ ਨਾਲ ਇੱਥੇ ਇਕ ਹੀ ਪਰਿਵਾਰ ਦੇ 8 ਲੋਕ ਮਲਬੇ ਹੇਠ ਦੱਬੇ ਗਏ। ਤਿੰਨ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਜਾ ਚੁੱਕਾ ਹੈ। ਚਾਰ ਲੋਕ ਅਜੇ ਵੀ ਮਲਬੇ ਹੇਠ ਦੱਬੇ ਹਨ। ਰਾਹਤ ਬਚਾਅ ਦਲ ਮਲਬੇ 'ਚ ਦੱਬੇ ਲੋਕਾਂ ਨੂੰ ਲੱਭਣ 'ਚ ਜੁੱਟ ਗਿਆ ਹੈ।ਐੱਸ.ਡੀ.ਆਰ.ਐੱਫ ਅਤੇ ਕਿਊਆਰਟੀ ਟੀਮ ਭਾਲ ਅਤੇ ਬਚਾਅ ਕਾਰਜ 'ਚ ਜੁੱਟੀ ਹੈ। ਆਸ਼ੀਸ਼ ਪੁੱਤਰ ਮੋਰ ਸਿੰਘ, ਬਬਲੀ ਪੁੱਤਰੀ ਮੋਰ ਸਿੰਘ, ਅਤੁਲ ਪੁੱਤਰ ਹੁਕਮ ਸਿੰਘ ਰਾਣਾ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਸਵਾਤੀ ਪੁੱਤਰੀ ਰਾਕੇਸ਼ ਰਾਣਾ ਨੂੰ ਮਲਬੇ 'ਚੋਂ ਸੁਰੱਖਿਅਤ ਬਾਹਰ ਕੱਡਿਆ ਗਿਆ ਹੈ।


Tags :


Des punjab
Shane e punjab
Des punjab