DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਦੀ ਧਰਤੀ 'ਤੇ ਉੱਗਾਈਆਂ 5 ਫੁੱਟ ਲੰਬੀਆਂ ਤੋਰੀਆਂ
Date : 2018-08-28 PM 11:04:40 | views (87)

 ਵੈਨਕੂਵਰ,  ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਿਚ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਲੋਕ ਘਰਾਂ 'ਚ ਫੁੱਲ-ਬੂਟੇ ਅਤੇ ਸਬਜ਼ੀਆਂ ਉਗਾਉਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਵਿਦੇਸ਼ ਵਿਚ ਜੇਕਰ ਅਜਿਹਾ ਹੁੰਦਾ ਦੇਖਿਆ ਜਾਵੇ ਤਾਂ ਇਹ ਵੇਖ ਕੇ ਉੱਥੇ ਗਏ ਪੰਜਾਬੀ ਨੂੰ ਪੰਜਾਬ ਦੀ ਯਾਦ ਜ਼ਰੂਰ ਆਉਂਦੀ ਹੈ। ਉਂਝ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਵੀ ਇਸ ਕੰਮ 'ਚ ਪਿੱਛੇ ਨਹੀਂ ਹਨ, ਕੁਝ ਪੰਜਾਬੀ ਭਾਈਚਾਰੇ ਦੇ ਲੋਕ ਖੇਤੀ ਨੂੰ ਪ੍ਰਮੁੱਖਤਾ ਨਾਲ ਤਵੱਜੋਂ ਦਿੰਦੇ ਹਨ। ਇਨ੍ਹਾਂ ਪੰਜਾਬੀਆਂ ਨੇ ਵਿਦੇਸ਼ੀ ਧਰਤੀ 'ਤੇ ਪੰਜਾਬ ਵਰਗਾ ਮਾਹੌਲ ਬਣਾਇਆ ਹੋਇਆ ਹੈ।  ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਰਹਿੰਦੇ ਫਰੈਸਕੋ ਮਾਰਟੋਰਾਨਾ ਨਾਂ ਦੇ ਸ਼ਖਸ ਨੇ ਬਗੀਚੀ 'ਚ ਫਲਾਂ ਦੇ ਨਾਲ-ਨਾਲ ਸਬਜ਼ੀਆਂ ਵੀ ਉਗਾਈਆਂ ਹੋਈਆਂ ਹਨ। ਫਰੈਸਕੋ 1975 'ਚ ਇਟਲੀ ਦੇ ਸ਼ਹਿਰ ਸਿਕਲੀ ਤੋਂ ਕੈਨੇਡਾ ਆਏ ਸਨ। ਫਰੈਸਕੋ ਦੱਸਦੇ ਹਨ ਕਿ ਉਨ੍ਹਾਂ ਨੇ ਬਗੀਚੀ 'ਚ ਕਈ ਸਬਜ਼ੀਆਂ ਉਗਾਈਆਂ ਹਨ, ਜਿਨ੍ਹਾਂ 'ਚ ਤੋਰੀਆਂ ਮੁੱਖ ਹਨ। ਉਹ ਦੱਸਦੇ ਹਨ ਕਿ ਪਹਿਲਾਂ ਤੋਰੀਆਂ ਛੋਟੀਆਂ ਉਗਦੀਆਂ ਸਨ ਪਰ ਹੌਲੀ-ਹੌਲੀ ਬਾਗਬਾਨੀ 'ਚ ਵਾਧਾ ਹੋਇਆ। ਹਰ ਸਾਲ ਮੈਂ ਕੁਝ ਨਵਾਂ ਕਰਦਾ ਹਾਂ ਅਤੇ ਆਪਣੀ ਬਗੀਚੀ ਨੂੰ ਹਰਿਆ-ਭਰਿਆ ਰੱਖਦਾ ਹਾਂ। ਫਰੈਸਕੋ ਨੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਵਾਰ ਉਨ੍ਹਾਂ ਦੀ ਬਗੀਚੀ 'ਚ ਵੱਡੇ ਆਕਾਰ ਦੀਆਂ ਤੋਰੀਆਂ ਉੱਗਣਗੀਆਂ। ਉਨ੍ਹਾਂ ਕਿਹਾ ਕਿ ਇਹ ਇਕ ਚਮਤਕਾਰ ਸੀ ਕਿ 5 ਫੁੱਟ ਦੀ ਤੋਰੀ ਉੱਗੀ। 


Tags :


Des punjab
Shane e punjab
Des punjab