DES PANJAB Des punjab E-paper
Editor-in-chief :Braham P.S Luddu, ph. 403-293-9393
ਕੇਰਲ 'ਚ ਹੜ੍ਹ ਤੋਂ ਬਾਅਦ ਹੁਣ ਸਫਾਈ ਮੁਹਿੰਮ ਜ਼ੋਰਾਂ 'ਤੇ
Date : 2018-08-28 PM 10:50:06 | views (119)

  ਕੇਰਲ—ਕੇਰਲ 'ਚ ਹੜ੍ਹ ਤੋਂ ਬਾਅਦ ਹੁਣ ਸਫਾਈ ਮੁਹਿੰਮ ਜ਼ੋਰਾਂ 'ਤੇ ਹੈ। ਚੋਲ ਉਤਪਾਦਨ ਖੇਤਰ ਦੇ ਰੂਪ 'ਚ ਪਛਾਣ ਬਣਾਉਣ ਵਾਲੇ ਕੁਟਰਨਾਦ 'ਚ ਹੜ੍ਹ ਨਾਲ ਬਹਿ ਕੇ ਆਏ ਮਲਬੇ ਹਟਾਉਣ ਲਈ ਲਗਭਗ 70,000 ਵਾਲੰਟੀਅਰਾਂ ਨੇ ਵਿਅਪਕ ਸਫਾਈ ਮੁਹਿੰਮ 'ਚ ਹਿੱਸਾ ਲਿਆ। 

ਵੱਖ-ਵੱਖ ਇਲਾਕਿਆਂ 'ਚ 1 ਲੱਖ ਘਰਾਂ ਦੀ ਹੋਵੇਗੀ ਸਫਾਈ ਸੂਬੇ ਦੇ ਹੋਰ ਪ੍ਰਭਾਵਿਤ ਇਲਾਕਿਆਂ 'ਚ ਵੀ ਪੁਨਵਰਸ ਦਾ ਕੰਮ ਚਲ ਰਿਹਾ ਹੈ। ਸਮੁੰਦਰ ਪੱਧਰ ਤੋਂ ਥੱਲੇ ਕੁਟਰਨਾਦ ਖੇਤਰ 'ਚ ਕਈ ਇਲਾਕੇ ਹਾਲੇ ਵੀ ਡੁੱਬੇ ਹੋਏ ਹਨ। ਸੂਬੇ 'ਚ ਮੂਸਲਾਧਾਰ ਮੀਂਹ ਕਾਰਨ ਆਏ ਹੜ੍ਹ ਦਾ ਪਾਣੀ ਹੁਣ ਜ਼ਿਆਦਾਤਰ ਹਿੱਸਿਆਂ 'ਚ ਘੱਟ ਹੋ ਗਿਆ ਹੈ। ਸੂਬੇ ਦੇ ਵਿੱਤ ਮੰਤਰੀ ਥਾਮਸ ਇਸਾਕ ਅਤੇ ਪੀ.ਡਬਲਿਊ.ਡੀ. ਮੰਤਰੀ ਜੀ ਸੁਧਾਕਰਨ ਨੇ ਮੁੰਹਿਮ ਸ਼ੁਰੂ ਕੀਤੀ ਜਿਸ 'ਚ ਲਗਭਗ 70,000 ਵਾਲੰਟੀਅਰ ਕੁਟਰਨਾਦ ਅਤੇ ਅਲਾਪੁਝਾ ਜ਼ਿਲੇ 'ਚ ਕੈਨਾਕਰੀ, ਨੇਦੁਮੁਦੀ ਅਤੇ ਹੋਰ ਇਲਾਕਿਆਂ 'ਚ ਲਗਭਗ ਇਕ ਲੱਖ ਇਮਾਰਤਾਂ ਨੂੰ ਸਾਫ ਕਰਨਗੇ।
16 ਪੰਚਾਇਤਾਂ 'ਚ ਪਹੁੰਚੇ ਲੋਕ, ਪੜੇ-ਲਿਖੇ ਵੀ ਹੋਏ ਸ਼ਾਮਲ
ਘੱਟ ਤੋਂ ਘੱਟ ਇਕ ਹਜ਼ਾਰ ਇੰਜੀਨਿਅਰ, ਆਈ.ਟੀ. ਵਾਲੰਟੀਅਰ ਅਤੇ ਸੱਪ ਫੜਨ ਵਾਲੇ ਵੀ ਸਫਾਈ ਮੁੰਹਿਮ 'ਚ ਸ਼ਾਮਲ ਹੋਏ ਹਨ। ਸੁਧਾਰਕਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਲੰਟੀਅਰ ਕਸ਼ਤੀਆਂ ਅਤੇ ਬੱਸਾਂ 'ਚ ਸਵਾਰ ਹੋ ਕੇ ਕੁਟਰਨਾਦ ਪਹੁੰਚੇ ਅਤੇ ਮਕਾਨਾਂ, ਜਨਤਕ ਸਥਾਨਾਂ ਅਤੇ ਪੂਜੀ ਸਥਾਨਾਂ ਸਮੇਤ ਇਕ ਲੱਖ ਇਮਾਰਤਾਂ ਨੂੰ ਸਾਫ ਕਰਨ ਲਈ 16 ਪੰਚਾਇਤਾਂ 'ਚ ਫੈਲ ਗਿਆ।  ਘਰਾਂ ਨੂੰ ਪਰਤਣ ਲੱਗੇ ਲੋਕ
ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ 'ਚ ਮਕਾਨ ਹੁਣ ਵੀ ਪਾਣੀ 'ਚ ਡੁੱਬੇ ਹਨ ਇਸ ਲਈ ਸਾਫ-ਸਫਾਈ 'ਚ ਹੋਰ ਸਮਾਂ ਲੱਗੇਗਾ। ਇਸਾਕ ਨੇ ਕਿਹਾ ਕਿ ਉਹ ਪ੍ਰਤੀਕਿਰਿਆਵਾਂ ਤੋਂ ਬਹੁਤ ਖੁਸ਼ ਹਨ ਕਿਉਂਕਿ ਉੱਤਰੀ ਕਨੂੰਰ ਜ਼ਿਲੇ ਤੋਂ ਵੀ ਲੋਕ ਉਨ੍ਹਾਂ ਦੇ ਘਰਾਂ ਨੂੰ ਸਾਫ ਕਰਨ 'ਚ ਲੋਕਾਂ ਦੀ ਮਦਦ ਕਰਨ ਲਈ ਆਏ ਹਨ। ਇਸ ਵਿਚਾਲੇ, ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਫਾਈ ਮੁੰਹਿਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਕਈ ਸਥਾਨਾਂ 'ਤੇ ਲੋਕਾਂ ਨੇ ਆਪਣੇ ਘਰ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ ਹੈ।

Tags :


Des punjab
Shane e punjab
Des punjab