DES PANJAB Des punjab E-paper
Editor-in-chief :Braham P.S Luddu, ph. 403-293-9393
ਸ਼ਾਰਟ ਸਰਕਟ ਕਾਰਨ ਐਲ.ਓ.ਸੀ. ਨੇੜੇ ਸੈਨਾ ਦੇ ਕੈਂਪਾਂ 'ਚ ਲੱਗੀ ਭਿਆਨਕ ਅੱਗ,3 ਜਵਾਨ ਜ਼ਖਮੀ
Date : 2018-08-28 PM 10:45:04 | views (149)

 ਸ਼੍ਰੀਨਗਰ— ਮੰਗਲਵਾਰ ਦੁਪਹਿਰ ਨੂੰ ਮਾਛਿਲ ਸੈਕਟਰ 'ਚ ਐਲ.ਓ.ਸੀ. ਦੇ ਨੇੜੇ ਸੈਨਾ ਦੇ ਕੈਂਪਾਂ 'ਚ ਭਿਆਨਕ ਅੱਗ ਲੱਗ ਗਈ। ਅੱਗ ਹਮਰ ਗਲੀ ਸਥਿਤ 45 ਆਰ.ਆਰ. ਦੇ ਹੈੱਡਕੁਆਟਰ ਕੈਂਪ 'ਚ ਲੱਗੀ, ਜਿਸ ਦੀਆਂ ਲਪਟਾਂ ਦੂਰ-ਦੂਰ ਤਕ ਦਿਖਾਈ ਦਿੱਤੀਆਂ। ਭਾਰੀ ਜਾਇਦਾਦ ਦੇ ਨੁਕਸਾਨ ਦਾ ਸ਼ੱਕ ਹੈ। ਉੱਥੇ ਹੀ ਅੱਗ ਨਾਲ ਤਿੰਨ ਜਵਾਨਾਂ ਨੂੰ ਸੱਟਾਂ ਲੱਗੀਆਂ ਹਨ। ਅੱਗ ਦੁਪਹਿਰ ਨੂੰ 1 ਵਜੇ ਦੇ ਕਰੀਬ ਲੱਗੀ ਅਤੇ ਇਸ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ ਨਾਲ ਤੇਲ ਭੰਡਾਰ ਨੂੰ ਵੀ ਅੱਗ ਨਾਲ ਨੁਕਸਾਨ ਪਹੁੰਚਿਆ ਹੈ ਅਤੇ ਇਸ 'ਚ ਭਾਰੀ ਮਾਤਰਾ 'ਚ ਹਥਿਆਰ ਵੀ ਨਸ਼ਟ ਹੋਏ ਹਨ। ਫਾਇਰ ਬ੍ਰਿਗੇਡ ਕਰਮੀਆਂ ਦੁਆਰਾ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਜਿਸ ਥਾਂ 'ਤੇ ਅੱਗ ਲੱਗੀ ਸੀ ਉਥੇ ਦੋ ਧਮਾਕੇ ਵੀ ਹੋਏ ਹਨ ਅਤੇ ਅਜਿਹਾ ਮੰਨਿਆ ਜਾ ਰਿਹਾ ਬੈ ਕਿ ਵਿਸਫੋਟਕ ਸਮੱਗਰੀ 'ਤੇ ਵੀ ਅੱਗ ਨੇ ਅਸਰ ਕੀਤਾ ਹੈ। ਹੁਣ ਤਕ ਅੱਠ ਬੈਰਕੇਂ ਅਤੇ ਦਫਤਰ ਸੜ ਕੇ ਸੁਆਹ ਹੋ ਚੁਕੇ ਹਨ। ਸੈਨਾ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ।


Tags :


Des punjab
Shane e punjab
Des punjab