DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤੀ ਕੈਨੇਡੀਆਈ ਕਾਰੋਬਾਰੀ ਅਲਤਾਫ ਨਜੇਰਾਲੀ ਨੂੰ 12 ਲੱਖ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ
Date : 2018-08-25 PM 02:48:35 | views (148)

 ਵੈਨਕੂਵਰ ,  ਕੈਨੇਡਾ ਦੀ ਸੁਪਰੀਮ ਕੋਰਟ ਨੇ ਫੇਕ ਨਿਊਜ਼ ਦਾ ਸ਼ਿਕਾਰ ਬਣੇ ਭਾਰਤੀ ਕੈਨੇਡੀਆਈ ਕਾਰੋਬਾਰੀ ਅਲਤਾਫ ਨਜੇਰਾਲੀ ਨੂੰ 12 ਲੱਖ ਡਾਲਰ (ਤਕਰੀਬਨ 8.4 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਅਮਰੀਕੀ ਨਿਵੇਸ਼ਕ ਪੈਟ੍ਰਿਕ ਬ੍ਰਾਈਨ ਨੇ ਅਲਤਾਫ ਖਿਲਾਫ ਫਰਜ਼ੀ ਲੇਖ ਛਪਵਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੈਨੇਡਾ ਵਿਚ ਫੇਕ ਨਿਊਜ਼ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਮੁਆਵਜ਼ਾ ਹੈ।ਆਨਲਾਈਨ ਰਿਟੇਲਰ ਓਵਰਸਟਾਕ ਡਾਟ ਕਾਮ ਦੇ ਮਾਲਿਕ ਪੈਟ੍ਰਿਕ ਨੇ ਅਮਰੀਕੀ ਵੈਬਸਾਈਟ ਡੀਪਕੈਪਚਰ ਡਾਟ ਕਾਮ ਵਿਚ ਅਲਤਾਫ ਖਿਲਾਫ ਕਈ ਫਰਜ਼ੀ ਲੇਖ ਪ੍ਰਕਾਸ਼ਿਤ ਕਰਵਾਏ ਸਨ। ਮੂਲ ਰੂਪ ਵਿਚ ਗੁਜਰਾਤ ਦੇ ਭੁਜ ਦੇ ਰਹਿਣ ਵਾਲੇ ਅਲਤਾਫ ਨੂੰ ਇਨ੍ਹਾਂ ਵਿਚ ਡਰੱਗਜ਼ ਤਸਕਰ, ਅਲਕਾਇਦਾ ਦਾ ਵਿੱਤੀ ਸਹਾਇਕ ਅਤੇ ਹਥਿਆਰਾਂ ਦੀ ਖਰੀਦੋ-ਫਰੋਖਤ ਕਰਨ ਵਾਲਾ ਗੈਂਗਸਟਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਸ ਵੈਬਸਾਈਟ ਦਾ ਮਾਲਿਕ ਵੀ ਪੈਟ੍ਰਿਕ ਹੈ। ਮਾਰਕ ਮਿਸ਼ੇਲ ਵਲੋਂ ਲਿਖੇ ਗਏ ਲੇਖਾਂ ਵਿਚ ਅਲਤਾਫ ਦੇ ਇਟਲੀ ਅਤੇ ਰੂਸੀ ਮਾਫੀਆ ਨਾਲ ਸਬੰਧਿਤ ਹੋਣ ਦਾ ਵੀ ਦਾਅਵਾ ਕੀਤਾ ਗਿਆ ਸੀ। ਇਸ ਨੂੰ ਲੈ ਕੇ ਅਲਤਾਫ ਨੇ ਪੈਟ੍ਰਿਕ 'ਤੇ ਮੁਕੱਦਮਾ ਕੀਤਾ ਸੀ।


Tags :


Des punjab
Shane e punjab
Des punjab