DES PANJAB Des punjab E-paper
Editor-in-chief :Braham P.S Luddu, ph. 403-293-9393
ਓਂਟਾਰੀਓ 'ਚ ਵਾਪਰਿਆ ਸੜਕ ਹਾਦਸਾ, 4 ਦੀ ਮੌਤ ਤੇ 5 ਜ਼ਖਮੀ
Date : 2018-08-25 PM 02:44:24 | views (84)

 ਕੈਨੇਡਾ ਦੇ ਸੂਬੇ ਓਂਟਾਰੀਓ 'ਚ ਵਾਪਰੇ ਇਕ ਹਾਦਸੇ 'ਚ ਦੋ ਪਰਿਵਾਰਾਂ ਦੇ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 5 ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਅਲਬੀਨੀਅਨ ਮੂਲ ਦੇ ਇਕ ਪਰਿਵਾਰ ਦੇ ਦੋ ਮੈਂਬਰਾਂ 45 ਸਾਲਾ ਫੈਟੋਸ ਮੈਟਕੋ ਅਤੇ ਉਨ੍ਹਾਂ ਦੇ 14 ਸਾਲਾ ਪੁੱਤਰ ਫਾਇਓਰਾਲਬ ਦੀ ਦੁਰਘਟਨਾ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਮਾਰਾਲਬਾ ਮੈਟਕੋ ਕੋਮਾ 'ਚ ਚਲੇ ਗਈ ਹੈ ਅਤੇ ਉਸ ਦੀ 9 ਸਾਲਾ ਧੀ ਦਾ ਅਜੇ ਇਲਾਜ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ ਇਹ ਪਰਿਵਾਰ ਓਂਟਾਰੀਓ 'ਚ ਘੁੰਮ ਰਿਹਾ ਸੀ ਅਤੇ ਉਨ੍ਹਾਂ ਦਾ ਇਰਾਦਾ ਕੁਝ ਹੋਰ ਦਿਨਾਂ ਤਕ ਇੱਥੇ ਘੁੰਮਣ-ਫਿਰਨ ਦਾ ਸੀ ਪਰ ਉਨ੍ਹਾਂ ਦੇ ਸਾਰੇ ਸੁਪਨੇ ਉਸ ਸਮੇਂ ਟੁੱਟ ਗਏ ਜਦ ਉਨ੍ਹਾਂ ਨਾਲ ਐਤਵਾਰ ਨੂੰ ਹਾਦਸਾ ਵਾਪਰ ਗਿਆ। ਉਨ੍ਹਾਂ ਦੀ ਗੱਡੀ ਹਾਈਵੇਅ 17 'ਤੇ ਐੱਸ. ਯੂ. ਵੀ. ਗੱਡੀ ਨਾਲ ਟਕਰਾਈ, ਜਿਸ 'ਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 3 ਜ਼ਖਮੀ ਹੋ ਗਏ।ਅਲਬੀਨੀਅਨ-ਕੈਨੇਡੀਅਨ ਐਸੋਸੀਏਸ਼ਨ ਆਫ ਕੈਲਗਰੀ ਦੇ ਪ੍ਰਧਾਨ ਇਲਰ ਕੁਕੀ ਨੇ ਇਸ ਦਰਦਨਾਕ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਕੁਕੀ ਨੇ ਕਿਹਾ ਕਿ ਮੈਟਕੋ ਦੇ ਪਰਿਵਾਰ ਨੇ ਬਹੁਤ ਕੁਝ ਖੋਹ ਲਿਆ ਹੈ ਅਤੇ ਇਸ ਹਰਜ਼ਾਨੇ ਨੂੰ ਕੋਈ ਭਰ ਨਹੀਂ ਸਕਦਾ। ਲੋਕਾਂ ਵਲੋਂ ਇਸ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tags :


Des punjab
Shane e punjab
Des punjab