DES PANJAB Des punjab E-paper
Editor-in-chief :Braham P.S Luddu, ph. 403-293-9393
ਡੂੰਘੀ ਖੱਡ 'ਚ ਸਕਾਰਪੀਓ ਦੇ ਡਿੱਗਣ ਨਾਲ 11 ਤੋਂ ਜ਼ਿਆਦਾ ਲੋਕਾਂ ਦੀ ਮੌਕੇ 'ਤੇ ਮੌਤ
Date : 2018-08-23 PM 02:49:29 | views (144)

 ਮਨਾਲੀ— ਰੋਹਤਾਂਗ ਦੇ ਕੋਲ ਰਾਹਨੀਨਾਲਾ 'ਚ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਦਰਦਨਾਕ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡੂੰਘੀ ਖੱਡ 'ਚ ਇਕ ਸਕਾਰਪੀਓ ਦੇ ਡਿੱਗਣ ਨਾਲ 11 ਤੋਂ ਜ਼ਿਆਦਾ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ 3 ਮਰਦ, 5 ਔਰਤਾਂ ਅਤੇ 3 ਬੱਚੇ ਗੱਡੀ 'ਚ ਸਵਾਰ ਸਨ। ਹਾਦਸੇ ਦੇ ਸਮੇਂ ਇਹ ਸਾਰੇ ਮਨਾਲੀ ਤੋਂ ਪਾਂਗੀ ਵੱਲ ਜਾ ਰਹੇ ਸੀ। ਹਾਦਸਾ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ। ਭਾਰੀ ਧੁੰਧ ਹੋਣ ਕਾਰਨ ਇਹ ਹਾਦਸਾ ਹੋਇਆ ਹੋਵੇਗਾ, ਜਿਸ ਦਾ ਪਤਾ ਵੀਰਵਾਰ ਦੁਪਹਿਰ ਨੂੰ ਚਲਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮਨਾਲੀ ਪੁਲਸ ਅਤੇ ਰੈਸਕਿਊ ਦਲ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਖੱਡ 'ਚੋਂ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।


Tags :


Des punjab
Shane e punjab
Des punjab