DES PANJAB Des punjab E-paper
Editor-in-chief :Braham P.S Luddu, ph. 403-293-9393
ਬਾਂਬੇ ਭੇਲ ਰੈਸਟੋਰੈਂਟ ਹਮਲਾ : ਧਮਾਕੇ ਦੇ ਪੀੜਤਾਂ ਨੇ ਰੈਸਟੋਰੈਂਟ ਮਾਲਕਾਂ ਤੋਂ ਮੰਗਿਆ ਮੁਆਵਜ਼ਾ
Date : 2018-08-22 PM 02:31:54 | views (113)

 ਓਟਾਵਾ,  ਟੋਰਾਂਟੋ ਦੇ ਨੇੜੇ ਇਕ ਭਾਰਤੀ ਰੈਸਟੋਰੈਂਟ ਵਿਚ ਹੋਏ ਧਮਾਕੇ ਦੇ ਪੀੜਤਾਂ ਨੇ  ਲਾਇਆ ਕਿ ਦੋ ਵਿਰੋਧੀ ਵਪਾਰੀਆਂ ਵਿਚਾਲੇ ਝਗੜੇ ਕਾਰਨ ਇਹ ਹਮਲਾ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੀ 24 ਮਈ 2018 ਨੂੰ ਟੋਰਾਂਟੋ ੋਚ ਭਾਰਤੀ ਰੈਸਟੋਰੈਂਟ ੋਬਾਂਬੇ ਭੇਲ ਰੈਸਟੋਰੈਂਟੋ ੋਚ ਕੈਨੇਡਾ ਦੇ ਸਮੇਂ ਮੁਤਾਬਕ ਰਾਤ ਸਾਢੇ 10 ਵਜੇ ਦੋ ਸ਼ੱਕੀ ਵਿਅਕਤੀ ਪਹੁੰਚੇ ਅਤੇ ਧਮਾਕਾ ਕੀਤਾ, ਜਿਸ ੋਚ 15 ਲੋਕ ਜ਼ਖਮੀ ਹੋ ਗਏ ਸਨ। 

 
ਹਮਲੇ ਦੇ 15 ਪੀੜਤਾਂ ੋਚੋਂ 6 ਨੇ ਅਦਾਲਤ ਵਿਚ ਕਿਹਾ ਕਿ ੋਬਾਂਬੇ ਭੇਲ ਰੈਸਟੋਰੈਂਟੋ ਦੇ ਮਾਲਕ ਉਨ੍ਹਾਂ ਨੂੰ ਗੰਭੀਰ ਅਤੇ ਲੰਬੇ ਸਮੇਂ ਤਕ ਰਹਿਣ ਵਾਲੀਆਂ ਸੱਟਾਂ ਲਈ ਤਕਰੀਬਨ 46 ਲੱਖ ਡਾਲਰ ਦੇਣ। ਉਨ੍ਹਾਂ ਦਾ ਕਹਿਣਾ ਹੈ ਕਿ ਮਾਲਕਾਂ ਨੂੰ ਪਤਾ ਸੀ ਜਾਂ ਪਤਾ ਹੋਣਾ ਚਾਹੀਦਾ ਸੀ ਕਿ ਸਿੱਧਾ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬਿਆਨ ਵਿਚ ਕਿਹਾ ਕਿ ਉਹ ਗਲਤ ਸਮੇਂ ੋਤੇ ਗਲਤ ਸਥਾਨ ੋਤੇ ਸਨ ਅਤੇ ਇਕ ਅਜਿਹੇ ਵਿਵਾਦ ਦਾ ਨਿਸ਼ਾਨਾ ਬਣੇ, ਜਿਸ ਦਾ ਉਨ੍ਹਾਂ ਨੂੰ ਅੰਦਾਜਾ ਤਕ ਨਹੀਂ ਸੀ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਰੈਸਟੋਰੈਂਟ ਉੱਚਿਤ ਸੁਰੱਖਿਆ ਦੇਣ ੋਚ ਅਸਫਲ ਰਿਹਾ ਅਤੇ ਇਸ ਦੇ ਨਾਲ ਹੀ ਉੱਚਿਤ ਟ੍ਰੇਨਿੰਗ ਪ੍ਰਾਪਤ ਸੁਰੱਖਿਆ ਕਰਮਚਾਰੀਆਂ ਨੂੰ ਪ੍ਰਦਾਨ ਕਰਨ ੋਚ ਅਸਫਲ ਰਿਹਾ ਹੈ। 
ਰੈਸਟੋਰੈਂਟ ੋਚ ਜਿਸ ਸਮੇਂ ਧਮਾਕਾ ਹੋਇਆ, ਉਸ ਸਮੇਂ ਬਹੁਤ ਸਾਰੇ ਲੋਕ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਰਾਤ ਦਾ ਖਾਣਾ ਖਾ ਰਹੇ ਸਨ ਪਰ ਬਦਕਿਸਮਤੀ ਨਾਲ ਰੈਸਟੋਰੈਂਟ ਅੰਦਰ ਧਮਾਕਾ ਹੋ ਗਿਆ। ਓਧਰ ਜਾਂਚਕਰਤਾਵਾਂ ਨੇ ਕਿਹਾ ਕਿ ਵੀਡੀਓ ਫੁਟੇਜ ੋਚ ਦੋ ਸ਼ੱਕੀ ਵਿਅਕਤੀ ਕੈਦ ਹੋਏ ਹਨ, ਜਿਨ੍ਹਾਂ ਨੇ ਰੈਸਟੋਰੈਂਟ ਅੰਦਰ ਧਮਾਕਾ ਕੀਤਾ। ਪੁਲਸ ਦਾ ਕਹਿਣਾ ਹੈ ਕਿ ਧਮਾਕੇ ਦੇ ਸਮੇਂ ਰੈਸਟੋਰੈਂਟ ੋਚ 40 ਲੋਕ ਮੌਜੂਦ ਸਨ।ਰੈਸਟੋਰੈਂਟ ਦੀ ਮੁਰੰਮਤ ਤੋਂ ਬਾਅਦ ਕੁਝ ਹਫਤਿਆਂ ੋਚ ਖੁੱਲ੍ਹਣ ਦੀ ਉਮੀਦ ਹੈ। ਮਾਮਲੇ ਵਿਚ ਪੁਲਸ ਦੀ ਜਾਂਚ ਅਜੇ ਵੀ ਜਾਰੀ ਹੈ।

Tags :
Most Viewed News


Des punjab
Shane e punjab
Des punjab