DES PANJAB Des punjab E-paper
Editor-in-chief :Braham P.S Luddu, ph. 403-293-9393
ਧੂਏਂ ਨੇ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਇਲਾਕੇ ਵਿੱਚ ਦਿੱਤੀ ਦਸਤਕ
Date : 2018-08-21 PM 02:14:35 | views (145)
ਵੈਨਕੂਵਰ: ਜੰਗਲਾਂ ਦੀ ਅੱਗ ਕਾਰਨ ਉੱਠ ਰਹੇ ਧੂੰਏਂ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਲਗਾਤਾਰ ਵਧ ਰਹੀ ਹੈ। ਧੂਏਂ ਨੇ ਇੱਕ ਵਾਰ ਫੇਰ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਇਲਾਕੇ ਵਿੱਚ ਦਸਤਕ ਦਿੱਤੀ ਹੈ। ਇਸ ਕਾਰਨ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਗਈ ਹੈ।
ਸੋਮਵਾਰ ਸਵੇਰ ਤੱਕ ਉੱਤਰ-ਪੂਰਬੀ ਤੇ ਉੱਤਰ-ਪੱਛਮੀ ਵੈਨਕੂਵਰ ਵਿੱਚ ਏਅਰ ਕੁਆਲਿਟੀ ਹੈਲਥ ਇਨਡੈਕਸ ਯਾਨੀ ਹਵਾ ਦੀ ਗੁਣਵੱਤਾ ਸਬੰਧੀ ਸਿਹਤ ਸੂਚਕ ਅੰਕੜਿਆਂ ਦੇ ਆਧਾਰ 'ਤੇ ਧੂੰਆਂ ਸਿਹਤ ਲਈ ਕਾਫੀ ਖਤਰਨਾਕ ਮੰਨਿਆ ਜਾ ਰਿਹਾ ਸੀ।
ਧੂੰਏ ਕਾਰਨ ਹਵਾ ਦੂਸ਼ਿਤ ਹੋ ਰਹੀ ਹੈ। ਧੂੰਏ ਕਾਰਨ ਬਣੇ ਗੰਭੀਰ ਹਾਲਾਤਾਂ ਦੀਆਂ ਖਿੱਚੀਆਂ ਹੋਈਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਪਹਿਲਾਂ ਹੀ ਧੂੰਏਂ ਦੇ ਹਾਲਾਤ ਵੇਖਦਿਆਂ ਲੋਅਰ ਮੇਨਲੈਂਡ ਵਿਚ ਹਵਾ ਦੀ ਗੁਣਵੱਤਾ ਸੰਬੰਧੀ ਸੁਚੇਤ ਰਹਿਣ ਦੀ ਸਲਾਹ ਜਾਰੀ ਕਰ ਦਿੱਤੀ ਗਈ ਸੀ। ਇਲਾਕੇ ਵਿਚ ਹਵਾ ਦੀ ਗੁਣਵੱਤਾ ਵਿਚ ਲਗਾਤਾਰ ਗਿਰਾਵਟ ਵੇਖਣ ਨੂੰ ਮਿਲੀ ਹੈ।

Tags :
Most Viewed News


Des punjab
Shane e punjab
Des punjab