DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਦੇ ਫਲੇਮਿੰੰਗਡਨ ਪਾਰਕ 'ਚ ਹੋਈ ਗੋਲੀਬਾਰੀ, ਇਕ ਜ਼ਖਮੀ
Date : 2018-08-21 PM 02:09:43 | views (57)

 ਕੈਨੇਡਾ ਦੇ ਸੂਬੇ ਓਂਟਾਰੀਓ ਦੇ ਫਲੇਮਿੰੰਗਡਨ ਪਾਰਕ ਵਿਖੇ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਸੋਮਵਾਰ ਰਾਤ ਨੂੰ ਇਹ ਘਟਨਾ ਵਾਪਰੀ, ਜਿਸ 'ਚ 20 ਸਾਲਾ ਵਿਅਕਤੀ ਜ਼ਖਮੀ ਹੋ ਗਿਆ। ਸਥਾਨਕ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਦੇ 10 ਵਜੇ ਡੀਉਵਿਲੇ ਸੈਂਟ ਡੈਨਿਸ ਡਰਾਈਵ ਵਿਖੇ ਜਦ ਉਹ ਪੁੱਜੇ ਤਾਂ ਇਕ ਨੌਜਵਾਨ ਜ਼ਖਮੀ ਹਾਲਤ 'ਚ ਡਿੱਗਿਆ ਹੋਇਆ ਸੀ। ਉਨ੍ਹਾਂ ਨੇ ਉਸ ਨੌਜਵਾਨ ਨੂੰ ਮੈਡੀਕਲ ਸਹਾਇਤਾ ਦਿੱਤੀ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਹਮਲਾਵਰ ਦੀ ਭਾਲ ਕਰ ਰਹੇ ਹਨ। ਅਜੇ ਤਕ ਕਿਸੇ ਵੀ ਸ਼ੱਕੀ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ। ਪੁਲਸ ਨੇ ਜਾਂਚ ਕਰਨ ਲਈ ਕੁਝ ਸਮੇਂ ਤਕ ਇਸ ਇਲਾਕੇ ਨੂੰ ਬੰਦ ਰੱਖਿਆ।ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਇਸ ਪਿੱਛੇ ਕੌਣ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਵਧ ਗਈਆਂ ਹਨ ਅਤੇ ਪੁਲਸ ਇਸ ਨੂੰ ਰੋਕਣ ਲਈ ਕੋਸ਼ਿਸ਼ਾਂ ਕਰ ਰਹੀ ਹੈ।


Tags :


Des punjab
Shane e punjab
Des punjab