DES PANJAB Des punjab E-paper
Editor-in-chief :Braham P.S Luddu, ph. 403-293-9393
ਟਰੂਡੋ ਨੇ ਕੀਤਾ ਪੈਪਿਨਉ ਤੋਂ ਚੋਣਾਂ ਲੜਣ ਦਾ ਐਲਾਨ
Date : 2018-08-20 PM 02:27:14 | views (130)

 ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2019 'ਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਨੂੰ ਲੈ ਕੇ ਕਮਰ ਕੱਸ ਲਈ ਹੈ। ਐਤਵਾਰ ਨੂੰ ਲਿਬਰਲ ਪਾਰਟੀ ਵੱਲੋਂ ਮਾਂਟਰੀਅਲ 'ਚ 2019 ਦੀਆਂ ਚੋਣਾਂ ਲਈ ਨਾਮਜ਼ਦਗੀ ਮੀਟਿੰਗ ਕੀਤੀ ਗਈ। ਟਰੂਡੋ ਨੇ ਇਸ ਮੀਟਿੰਗ 'ਚ ਹੀ ਮੁੜ ਪੈਪਿਨਉ ਤੋਂ ਚੋਣਾਂ ਲੱੜਣ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਟਰੂਡੋ ਨੇ ਆਪਣੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡ੍ਰਿਊ ਸ਼ੀਅਰ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਆਖਿਆ ਕਿ ਉਨ੍ਹਾਂ ਦੀ ਪਾਰਟੀ ਨੇ ਹਮੇਸ਼ਾ ਤੋਂ ਹੀ ਲੋਕਾਂ 'ਚ ਡਰ ਪੈਦਾ ਕਰਨ ਅਤੇ ਵੰਡ ਪਾਉਣ ਦੀ ਨੀਤੀ ਨਾਲ ਕੰਮ ਕੀਤਾ ਹੈ। ਲਿਬਰਲ ਪਾਰਟੀ ਨੇ ਕੈਨੇਡਾ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਕੈਨੇਡੀਅਨ ਓਸ਼ੀਅਨ ਦੀ ਸੁਰੱਖਿਆ ਅਤੇ ਹਰੇਕ ਮੁਸ਼ਕਿਲ 'ਚ ਕੈਨੇਡੀਅਨ ਲੋਕਾਂ ਲਈ ਹਮੇਸ਼ਾ ਖੜ੍ਹੇ ਰਹਿਣਗੇ। ਦੱਸ ਦਈਏ ਕਿ 2008 'ਚ ਟਰੂਡੋ ਨੇ ਪਹਿਲੀ ਵਾਰ ਪੈਪਿਨਉ ਸ਼ਹਿਰ ਤੋਂ ਫੈਡਰਲ ਚੋਣਾਂ ਲੱੜੀਆਂ ਸਨ ਅਤੇ ਜਿੱਤ ਹਾਸਲ ਕਰ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ ਮੁੜ ਇਸੇ ਸ਼ਹਿਰ 'ਚੋਂ 2011 ਅਤੇ 2015 'ਚ ਹੋਈਆਂ ਫੈਡਰਲ ਚੋਣਾਂ ਲਈ ਖੜ੍ਹੇ ਹੋਏ ਅਤੇ ਲਗਾਤਾਰ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ। ਟਰੂਡੋ ਨੇ ਸ਼ਾਇਦ ਇਸ ਵਾਰ ਵੀ ਇਸੇ ਸੋਚ ਨੂੰ ਆਪਣੇ ਸਾਹਮਣੇ ਰੱਖਦਿਆਂ ਇਹ ਫੈਸਲਾ ਲਿਆ ਕਿ ਉਹ ਮੁੜ ਇਸੇ ਸ਼ਹਿਰ ਤੋਂ ਚੋਣਾਂ ਲੱੜ ਕੇ ਜਿੱਤ ਹਾਸਲ ਕਰ ਸਕਦੇ ਹਨ ਪਰ ਇਸ ਦਾ ਫੈਸਲਾ ਸਥਾਨਕ ਲੋਕ ਹੀ ਕਰਨਗੇ ਕਿ ਉਹ ਇਸ ਵਾਰ ਟਰੂਡੋ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਜੋਂ ਦੇਖਣਾ ਚਾਹੁੰਦੇ ਹਨ ਜਾਂ ਨਹੀਂ।


Tags :


Des punjab
Shane e punjab
Des punjab