DES PANJAB Des punjab E-paper
Editor-in-chief :Braham P.S Luddu, ph. 403-293-9393
ਕੇਰਲ 'ਚ ਨਹੀਂ ਥੰਮਿਆ ਕੁਦਰਤ ਦਾ ਕਹਿਰ
Date : 2018-08-20 PM 02:22:19 | views (113)

 ਕੇਰਲ 'ਚ ਬਾਰਸ਼ ਘਟਣ ਤੋਂ ਬਾਅਦ ਕੁਝ ਰਾਹਤ ਹੈ ਪਰ ਪਹਿਲਾਂ ਹੋਈ ਭਾਰੀ ਬਾਰਸ਼ ਕਾਰਨ ਆਏ ਹੜ੍ਹਾਂ 'ਚ ਲੱਖਾਂ ਲੋਕ ਬੇਘਰ ਹੋ ਗਏ ਤੇ 400 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਸੂਬੇ 'ਚ ਹੜ੍ਹਾਂ ਕਾਰਨ ਮੱਚੀ ਤਬਾਹੀ ਤੋਂ ਬਾਅਦ ਤਕਰੀਬਨ 10 ਲੱਖ ਲੋਕ ਰਾਹਤ ਕੈਂਪਾਂ 'ਚ ਹਨ। ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਕਰੇਲ 'ਚ ਬਾਰਸ਼ ਘੱਟ ਹੋਈ ਹੈ ਤੇ ਅਗਲੇ ਚਾਰ ਦਿਨਾਂ 'ਚ ਸੂਬੇ 'ਚ ਬਾਰਸ਼ ਦੀ ਕੋਈ ਸੰਭਾਵਨਾ ਨਹੀਂ। ਦੱਸ ਦੇਈਏ ਕਿ ਬੀਤੀ 29 ਮਈ ਨੂੰ ਕੇਰਲ 'ਚ ਹੜ੍ਹਾਂ ਦੀ ਸ਼ੁਰੂਆਤ ਹੋਈ ਸੀ।

 
ਦੱਸਿਆ ਜਾ ਰਿਹਾ ਹੈ ਕਿ ਕੇਰਲ 'ਚ ਹੁਣ ਤੱਕ ਹੜ੍ਹਾਂ ਕਾਰਨ 19,500 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਅਜਿਹੇ 'ਚ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ 500 ਕਰੋੜ ਰੁਪਏ ਦੀ ਰਕਮ ਬਹੁਤ ਘੱਟ ਦੱਸੀ ਜਾ ਰਹੀ ਹੈ। ਲੋਕਾਂ ਨੂੰ ਜ਼ਰੂਰਤਾਂ ਦਾ ਸਾਮਾਨ ਨਹੀਂ ਮਿਲ ਰਿਹਾ ਹਾਲਾਂਕਿ ਸਰਕਾਰ ਲਗਾਤਾਰ ਪਹੁੰਚਾਉਣ ਦੀ ਕੋਸ਼ਿਸ਼ 'ਚ ਹੈ। ਰਾਸ਼ਟਰੀ ਸੰਕਟ ਪ੍ਰਬੰਧਨ ਸਮਿਤੀ ਨੇ ਆਪਣੀ ਸਮੀਖਿਆ ਬੈਠਕ 'ਚ ਨਿਰਦੇਸ਼ ਦਿੱਤੇ ਕਿ ਹੁਣ ਹੜ੍ਹਾਂ ਦਾ ਪਾਣੀ ਘੱਟ ਹੋ ਰਿਹਾ ਹੈ ਤੇ ਅਜਿਹੇ 'ਚ ਖਾਧ ਪਦਾਰਥਾਂ, ਪਾਣੀ, ਦਵਾਈਆਂ ਦੀ ਪੂਰਤੀ 'ਤੇ ਖਾਸ ਧਿਆਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਿਜਲੀ, ਈਧਨ, ਦੂਰਸੰਚਾਰ ਤੇ ਆਵਾਜਾਈ ਦੀ ਬਹਾਲੀ ਦੇ ਯਤਨ ਕਰਨੇ ਚਾਹੀਦੇ ਹਨ।
 
ਦੱਸਿਆ ਜਾ ਰਿਹਾ ਹੈ ਕਿ ਜਨ ਵਿਤਰਣ ਵਿਭਾਗ ਵੱਲੋਂ 50 ਹਜ਼ਾਰ ਮੀਟ੍ਰਿਕ ਟਨ ਅਨਾਜ ਉਪਲਬਧ ਕਰਾਇਆ ਗਿਆ ਹੈ। ਇਸ ਤੋਂ ਇਲਾਵਾ ਉਪਭੋਗਤਾ ਮਾਮਲਿਆਂ ਦੇ ਵਿਭਾਗ ਨੇ ਸੌ ਮੀਟ੍ਰਿਕ ਟਨ ਦਾਲ ਹਵਾਈ ਮਾਰਗ ਤੋਂ ਤੇ ਬਾਕੀ ਰੇਲ ਗੱਡੀ ਰਾਹੀਂ ਭੇਜਣ ਦੀ ਵਿਵਸਥਾ ਕੀਤੀ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕੇਰਲ ਲਈ 9300 ਕਿਲੋਮੀਟਰ ਕੋਰੋਸਿਨ ਤੇਲ ਉਪਲਬਧ ਕਰਵਾਇਆ ਹੈ। ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਅੱਜ 60 ਟਨ ਦਵਾਈਆਂ ਭੇਜੇਗਾ। ਰੇਲਵੇ ਚਾਦਰਾਂ ਤੇ ਕੰਬਲ ਮੁਹੱਈਆ ਕਰਵਾਏਗਾ ਜਦਕਿ ਏਅਰ ਇੰਡੀਆ ਨੇ ਰਾਹਤ ਸਮੱਗਰੀ ਮੁਫਤ ਪਹੁੰਚਾਉਣ ਦੀ ਪੇਸ਼ਕਸ਼ ਕੀਤੀ ਹੈ। ਕੇਂਦਰ ਸਰਕਾਰ ਨੇ ਹੜ੍ਹਾਂ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਲੱਖ ਰੁਪਏ ਤੇ ਜ਼ਖਮੀ ਲੋਕਾਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ।
 

Tags :


Des punjab
Shane e punjab
Des punjab