DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਵਾਸੀ ਮੁਸਲਮਾਨਾਂ ਅਤੇ ਸਾਊਦੀ ਅਰਬ ਵਿਚ ਰਹਿ ਰਹੇ ਕੈਨੇਡਾ ਦੇ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਮੁਸੀਬਤਾਂ ਦਾ ਸਾਹਮਣਾ
Date : 2018-08-17 PM 02:22:57 | views (104)

 ਕੈਨੇਡਾ ਤੇ ਸਾਊਦੀ ਅਰਬ ਵਿਚ ਜਾਰੀ ਸਿਆਸੀ ਵਿਵਾਦ ਕਾਰਨ ਹੱਜ ਯਾਤਰਾ 'ਤੇ ਜਾਣ ਵਾਲੇ ਕੈਨੇਡਾ ਵਾਸੀ ਮੁਸਲਮਾਨਾਂ ਅਤੇ ਸਾਊਦੀ ਅਰਬ ਵਿਚ ਰਹਿ ਰਹੇ ਕੈਨੇਡਾ ਦੇ ਵਿਦਿਆਰਥੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਵਾਦ ਦੇ ਕਾਰਨ ਸਾਊਦੀ ਅਰਬ ਵਿਚ ਰਹਿ ਰਹੇ ਕੈਨੇਡਾ ਦੇ ਵਿਦਿਆਰਥੀ ਆਪਣਾ ਸਾਮਾਨ ਵੇਚਣ ਲਈ ਮਜਬੂਰ ਹਨ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਇਕ ਮਹੀਨੇ ਵਿਚ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਣ ਦਾ ਆਦੇਸ਼ ਦਿੱਤਾ ਹੋਇਆ ਹੈ। 

ਮਸਜਿਦ ਦੇ ਇਮਾਮ ਅਬਦੁੱਲਾ ਯੁਸਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੁੱਝ ਵਿਦਿਆਰਥੀ ਇਕ ਹਫਤੇ ਪਹਿਲਾਂ ਹੀ ਆਏ ਸਨ ਅਤੇ ਉਹ ਲੋਕ ਜਾਣ ਲਈ ਤਿਆਰ ਹਨ, ਜਦਕਿ ਕੁੱਝ ਸਾਊਦੀ ਅਰਬ ਵਿਚ ਛੁੱਟੀਆਂ ਮਨਾਉਣ ਲਈ ਆਏ ਸਨ ਅਤੇ ਹੁਣ ਉਹ ਲੋਕ ਆਪਣਾ ਸਾਮਾਨ ਵੇਚਣ ਲਈ ਆ ਰਹੇ ਹਨ। ਕੈਨੇਡਾ ਦੇ ਬਹੁਤ ਸਾਰੇ ਮੁਸਲਮਾਨਾਂ ਨੇ ਸਾਊਦੀ ਅਰਬ ਦੇ ਸਰਕਾਰੀ ਜਹਾਜਾਂ ਵਿਚ 19 ਤੇ 24 ਅਗਸਤ ਨੂੰ ਸਾਊਦੀ ਅਰਬ ਦੇ ਮੱਕੇ ਵਿਚ ਹੱਜ ਯਾਤਰਾ ਕਰਨ ਲਈ ਟਿਕਟ ਬੁੱਕ ਕਰਵਾ ਰੱਖੀ ਹੈ। ਹੱਜ ਯਾਤਰੀਆਂ ਦੀ 13 ਅਗਸਤ ਦੀ ਯਾਤਰਾ ਪ੍ਰਭਾਵਿਤ ਨਹੀਂ ਹੋਈ ਸੀ।
ਜਾਵੇਦ ਚੌਧਰੀ ਜਿਨ੍ਹਾਂ ਦੀ ਮਾਂ ਹੱਜ ਯਾਤਰਾ 'ਤੇ ਸਾਊਦੀ ਅਰਬ ਗਈ ਹੋਈ ਹੈ, ਨੇ ਕਿਹਾ ਕਿ ਅਸੀਂ ਲੋਕ ਪਰਿਵਾਰਿਕ ਤੌਰ 'ਤੇ ਪ੍ਰੇਸ਼ਾਨ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਹਵਾਈ ਅੱਡੇ 'ਤੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ।
ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਪਿਛਲੇ ਦਿਨੀਂ ਕੈਨੇਡਾ ਦੇ ਨਾਲ ਨਵੇਂ ਵਪਾਰ ਤੇ ਨਿਵੇਸ਼ 'ਤੇ ਰੋਕ ਲਗਾ ਦਿੱਤੀ ਅਤੇ ਰਿਆਦ ਵਿਚ ਸਥਿਤ ਕੈਨੇਡਾ ਦੇ ਰਾਜਦੂਤ ਨੂੰ ਵਾਪਸ ਭੇਜ ਦਿੱਤਾ ਸੀ। ਇਸਦੇ ਨਾਲ ਹੀ ਸਾਊਦੀ ਅਰਬ ਨੇ ਸਰਕਾਰੀ ਸਹਾਇਤਾ ਪ੍ਰਾਪਤ ਸਿੱਖਿਅਕ ਅਤੇ ਮੈਡੀਕਲ ਕਾਰਜਾਂ 'ਤੇ ਵੀ ਰੋਕ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਇਹ ਕਦਮ ਕੈਨੇਡਾ ਦੀ ਉਸ ਅਪੀਲ ਦੇ ਬਾਅਦ ਉਠਾਇਆ ਹੈ, ਜਿਸ ਵਿਚ ਰਿਆਦ ਵਿਚ ਗ੍ਰਿਫਤਾਰ ਕੀਤੇ ਗਏ ਨਾਗਰਿਕ ਅਧਿਕਾਰ ਕਾਰਜਕਰਤਾ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਸਾਊਦੀ ਅਰਬ ਨੇ ਕੈਨੇਡਾ ਦੀ ਇਸ ਮੰਗ ਨੂੰ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਦੱਸਿਆ ਹੈ।

Tags :


Des punjab
Shane e punjab
Des punjab