DES PANJAB Des punjab E-paper
Editor-in-chief :Braham P.S Luddu, ph. 403-293-9393
ਕੇਰਲ 'ਚ ਹੜ੍ਹ:14 ਜ਼ਿਲਿਆਂ 'ਚ ਰੈੱਡ ਅਲਰਟ ਜਾਰੀ
Date : 2018-08-17 PM 02:03:11 | views (107)

 ਕੇਰਲ 'ਚ ਭਾਰੀ ਮੀਂਹ ਤੇ ਪੈਰੀਆਰ ਨਦੀ 'ਤੇ ਬਣੇ ਡੈਮ ਦੇ ਫਾਟਕ ਖੋਲ੍ਹਣ ਨਾਲ ਕੋਚੀ ਹਵਾਈ ਅੱਡੇ 'ਚ ਪਾਣੀ ਦਾਖਲ ਹੋ ਗਿਆ ਹੈ। ਇਸ ਤੋਂ ਬਾਅਦ ਹਵਾਈ ਅੱਡੇ ਨੂੰ ਸ਼ਨੀਵਾਰ ਤਕ ਲਈ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇੱਥੇ ਮੈਟਰੋ ਸਰਵਿਸ ਤੇ ਰੋਡਵੇਜ਼ ਸੇਵਾ ਵੀ ਰੋਕ ਦਿੱਤੀ ਗਈ। 

 
ਉੱਥੇ ਹੀ ਸੂਬੇ ਵਿਚ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ 14 ਜ਼ਿਲਿਆਂ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 67 ਤੋਂ ਵਧ ਕੇ 80 ਹੋ ਗਈ ਹੈ। ਅੱਜ ਸਵੇਰੇ ਪਲੱਕਮ 'ਚ ਜ਼ਮੀਨ ਖਿਸਕਣ ਨਾਲ 7 ਲੋਕਾਂ ਦੀ ਮੌਤ ਦੀ ਖਬਰ ਹੈ। ਇਸ ਹਾਦਸੇ ਦੀ ਲਪੇਟ 'ਚ ਆਏ 3 ਲੋਕਾਂ ਨੂੰ ਬਚਾ ਲਿਆ ਗਿਆ ਹੈ। ਓਧਰ ਫੌਜ ਨੇ ਮੱਲਮਪੁਰਮ ਦੇ ਵਾਲਿਆਕਾਡੂ ਪਿੰਡ 'ਚ ਇਕ 35 ਫੁੱਟ ਲੰਬੇ ਬ੍ਰਿਜ 'ਤੇ ਫਸੇ ਤਕਰੀਬਨ 100 ਲੋਕਾਂ ਨੂੰ ਬਚਾ ਲਿਆ ਹੈ। ਹੜ੍ਹ ਕਾਰਨ ਲੋਕ ਆਪਣਾ ਘਰ ਛੱਡ ਕੇ ਸੁਰੱਖਿਅਤ ਠਿਕਾਣਿਆਂ ਵੱਲ ਜਾ ਰਹੇ ਹਨ। ਚੇਂਗਨੂਰ ਦੀ ਹਾਲਤ ਵੀ ਬਦਤਰ ਬਣੀ ਹੋਈ ਹੈ। ਇੱਥੇ ਪੂਰੇ ਸ਼ਹਿਰ 'ਚ ਪਾਣੀ ਦਾਖਲ ਹੋ ਚੁੱਕਾ ਹੈ। ਮਾਲ, ਪੈਟਰੋਲ ਪੰਪ ਸਭ ਕੁਝ ਪਾਣੀ 'ਚ ਡੁੱਬ ਚੁੱਕਾ ਹੈ।

Tags :


Des punjab
Shane e punjab
Des punjab