DES PANJAB Des punjab E-paper
Editor-in-chief :Braham P.S Luddu, ph. 403-293-9393
ਅਟਲ ਬਿਹਾਰੀ ਨੂੰ PM ਮੋਦੀ ਸਣੇ ਕਈ ਵੱਡੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ
Date : 2018-08-16 PM 02:36:13 | views (202)

 ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸਾਹ, ਯੂ. ਪੀ. ਦੇ ਸੀ. ਐਮ. ਯੋਗੀ ਅਦਿਤਿਆਨਾਥ, ਯੋਗ ਗੁਰੂ ਬਾਬਾ ਰਾਮਦੇਵ,  ਸਮੇਤ ਕਈ ਵੱਡੇ ਆਗੂਆਂ ਵੀ ਅਟਲ ਜੀ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਵੀ ਅਟਲ ਬਿਹਾਰੀ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਉਹ ਮਾਂ ਭਾਰਤੀ ਦੇ ਸੱਚੇ ਸਪੂਤ ਸਨ। ਉਨ੍ਹਾਂ ਦਾ ਜੀਵਨ ਸਾਨੂੰ ਪ੍ਰੇਰਣਾ ਦਿੰਦਾ ਰਹੇਗਾ। ਮੋਦੀ ਨੇ ਕਿਹਾ ਕਿ ਉਹ ਜਦੋਂ ਵੀ ਮਿਲਦੇ ਸੀ ਤਾਂ ਇਕ ਪਿਤਾ ਦੀ ਤਰ੍ਹਾਂ ਖੁਸ਼ ਹੋ ਕੇ ਮੈਨੂੰ ਗਲੇ ਲਗਾਉਂਦੇ ਸਨ। ਮੇਰੇ ਲਈ ਉਨ੍ਹਾਂ ਦਾ ਦੁਨੀਆ ਛੱਡ ਕੇ ਜਾਣਾ ਵੱਡੀ ਹਾਨੀ ਹੈ, ਜੋ ਕਦੇ ਪੂਰੀ ਨਹੀਂ ਹੋ ਸਕੇਗੀ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਕਾਫੀ ਸਮੇਂ ਤੋਂ ਲੰਬੀ ਬੀਮਾਰੀ ਨਾਲ ਪੀੜਤ ਸਨ ਅਤੇ ਉਹ ਬੀਤੇ 9 ਹਫਤਿਆਂ ਤੋਂ ਏਮਜ਼ ਹਸਪਤਾਲ 'ਚ ਦਾਖਲ ਸਨ। ਜਿਥੇ ਉਨ੍ਹਾਂ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ।

\


Tags :


Des punjab
Shane e punjab
Des punjab