DES PANJAB Des punjab E-paper
Editor-in-chief :Braham P.S Luddu, ph. 403-293-9393
ਬੰਬ ਧਮਾਕੇ ਦੀ ਧਮਕੀ ਨਾਲ ਰੈਸਟੋਰੈਂਟ 'ਚ ਦਹਿਸ਼ਤ ਦਾ ਮਾਹੌਲ, ਕਰਨਾ ਪਿਆ ਬੰਦ, ਸ਼ੱਕੀ ਦੀ ਹੋਈ ਪਛਾਣ
Date : 2018-08-15 PM 02:33:49 | views (207)

 ਸਰੀ ਦੇ ਇੱਕ ਰੈਸਟੋਰੈਂਟ ਵਿੱਚ ਐਤਵਾਰ ਨੂੰ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਬੰਬ ਧਮਾਕੇ ਦੀ ਧਮਕੀ ਕਾਰਨ ਰੈਸਟੋਰੈਂਟ ਨੂੰ ਬੰਦ ਕਰਨਾ ਪਿਆ। ਇਸ ਮਾਮਲੇ ਵਿੱਚ RCMP ਨੇ ਹੁਣ ਵਧੇਰੇ ਜਾਣਕਾਰੀ ਸਾਂਝੀ ਕੀਤੀ ਹੈ। ਐਤਵਾਰ ਸ਼ਾਮ ਕਰੀਬ 6 ਵਜੇ ਮਾਊਂਟੀਸ ਨੂੰ ਕਿੰਗ ਜਾਰਜ ਬੁਲੇਵਾਰਡ ਤੇ 96 ਐਵੀਨਿਊ ਕੋਲ ਸਥਿਤ ਰੈਸਟੋਰੈਂਟ ਵਿੱਚ ਸੱਦਿਆ ਗਿਆ ਸੀ। ਇੱਕ ਸ਼ਖਸ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਧਮਕਾਉਣ ਦੀਆਂ ਖਬਰਾਂ ਸਨ। ਪਹਿਲਾਂ ਤਾਂ ਜਗ੍ਹਾ ਨੂੰ ਖਾਲੀ ਕਰਵਾਇਆ ਗਿਆ। ਫੇਰ ਜਦ ਸਭ ਬਾਹਰ ਆ ਗਏ, ਤਾਂ ਪੁਲਿਸ ਅਫਸਰਾਂ ਨੇ ਅੰਦਰ ਦਾਖਲ ਹੋ ਕੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ। ਜਗ੍ਹਾ ਦੀ ਤੇ ਸ਼ਖਸ ਦੀ ਤਲਾਸ਼ੀ ਲਈ ਗਈ, ਪਰ ਨਾ ਤਾਂ ਕੋਈ ਵਿਸਫੋਟਕ ਸਮਗਰੀ ਮਿਲੀ ਤੇ ਨਾ ਹੀ ਸ਼ੱਕੀ ਕੋਲੋਂ ਕੋਈ ਹਥਿਆਰ ਮਿਲਿਆ। ਸ਼ੱਕੀ ਦੀ ਪਛਾਣ 43 ਸਾਲਾ ਮੁਹੰਮਦ ਸ਼ਲਮੀਨ ਗਫੂਰ ਵਜੋਂ ਹੋਈ ਹੈ। ਇਹ ਸ਼ਖਸ ਜਨਤਕ ਸ਼ਰਾਰਤ, ਧਮਕਾਉਣਾ ਤੇ ਗੈਰਕਨੂੰਨੀ ਤਰੀਕੇ ਨਾਲ ਕੈਦ ਕਰਨ ਸਬੰਧਤ ਕੁਲ 7 ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ। ਐਤਵਾਰ ਨੂੰ ਹੋਈ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ।

 


Tags :


Des punjab
Shane e punjab
Des punjab