DES PANJAB Des punjab E-paper
Editor-in-chief :Braham P.S Luddu, ph. 403-293-9393
ਮੋਦੀ ਦੇ ਆਜ਼ਾਦੀ ਦਿਹਾੜੇ ਮੌਕੇ ਵੱਡੇ ਐਲਾਨ, 2020 ਤਕ ਭਾਰਤ ਦਾ ਪੁੱਤਰ ਜਾਂ ਧੀ ਬ੍ਰਹਿਮੰਡ ਵਿੱਚ ਜ਼ਰੂਰ ਜਾਣਗੇ : ਮੋਦੀ
Date : 2018-08-15 PM 02:07:22 | views (178)

 72ਵੇਂ ਸੁਤੰਤਰਤਾ ਦਿਵਸ ਮੌਕੇ ਅੱਜ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ 82 ਮਿੰਟਾਂ ਦੇ ਭਾਸ਼ਣ ਵਿੱਚ ਦੇਸ਼ ਨੂੰ ਆਪਣੇ ਚਾਰ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਹਿਸਾਬ ਦਿੱਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਭਵਿੱਖ ਦੇ ਸੁਪਨੇ ਦਿਖਾਏ ਤੇ 2019 ਦੀਆਂ ਚੋਣਾਂ ਲਈ ਰੋਡਮੈਪ ਪੇਸ਼ ਕੀਤਾ। ਆਪਣੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਸ਼ਾਰਿਆਂ ਵਿੱਚ ਵਿਰੋਧੀਆਂ ’ਤੇ ਵੀ ਖੂਬ ਨਿਸ਼ਾਨੇ ਲਾਏ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਭਵਿੱਖ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2020 ਤਕ ਭਾਰਤ ਦਾ ਪੁੱਤਰ ਜਾਂ ਧੀ ਬ੍ਰਹਿਮੰਡ ਵਿੱਚ ਜ਼ਰੂਰ ਜਾਣਗੇ। ਮੋਦੀ ਦੇ ਵੱਡੇ ਐਲਾਨ ਬ੍ਰਹਿਮੰਡ ’ਚ ਭਾਰਤੀ: ਪ੍ਰਧਾਨ ਮੰਤਰੀ ਮੋਦੀ ਨੇ ਮੰਗਲਯਾਨ ਤੇ ਬ੍ਰਹਿਮੰਡ ਖੇਤਰ ਵਿੱਚ ਹੋਰ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਦੇਸ਼ ਦੇ ਵਿਗਿਆਨੀਆਂ ਦੀ ਤਾਰੀਫ ਦੇ ਪੁਲ਼ ਬੰਨ੍ਹੇ। ਉਨ੍ਹਾਂ ਕਿਹਾ ਕਿ ਭਾਰਤ ਬ੍ਰਹਿਮੰਡ ਦੀ ਦੁਨੀਆ ਵਿੱਚ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸੁਪਨਾ ਵੇਖਿਆ ਹੈ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ 2022 ਵਿੱਚ ਜਾਂ ਉਸ ਤੋਂ ਪਹਿਲਾਂ ਮਾਂ ਭਾਰਤ ਦੀ ਕੋਈ ਸੰਤਾਨ, ਚਾਹੇ ਧੀ ਜਾਂ ਪੁੱਤਰ, ਬ੍ਰਹਿਮੰਡ ਵਿੱਚ ਜ਼ਰੂਰ ਜਾਏਗੀ। ਹੱਥ ਵਿੱਚ ਤਿਰੰਗਾ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਪਹਿਲਾਂ ਇਸ ਸੁਪਨੇ ਨੂੰ ਪੂਰਾ ਕਰਨਾ ਹੈ। ਮੁਸਲਮਾਨ ਮਹਿਲਾਵਾਂ ਨੂੰ ਨਿਆਂ: ਆਪਣੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਮੁਕਤੀ ਦਿਵਾਉਣ ਦੀ ਵੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਇਸ ਸੰਸਦ ਇਜਲਾਸ ਵਿੱਚ ਤਿੰਨ ਤਲਾਕ ਬਿੱਲ ਦਾ ਮੁੱਦਾ ਉਛਾਇਆ ਗਿਆ  ਪਰ ਕੁਝ ਲੋਕ ਇਸ ਨੂੰ ਪਾਸ ਨਹੀਂ ਹੋਣ ਦੇਣਾ ਚਾਹੁੰਦੇ। ਉਨ੍ਹਾਂ ਮੁਲਸਮਾਨ ਔਰਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਨਿਆਂ ਦਿਵਾਉਣ ’ਚ ਕੋਈ ਕਸਰ ਨਹੀਂ ਛੱਡਣਗੇ। ਫੌਜ ਵਿੱਚ ਮਹਿਲਾਵਾਂ ਨੂੰ ਸਥਾਈ ਨੌਕਰੀ: ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦਾ ਵੀ ਐਲਾਨ ਕੀਤਾ। ਜਨ ਸਿਹਤ ਮੁਹਿੰਮ ਦੀ ਸ਼ੁਰੂਆਤ: ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਆਯੂਸ਼ਮਾਨ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਪੰਡਿਤ ਦੀਨ ਦਿਆਨ ਉਪਾਧਿਆਏ ਦੀ ਜੈਯੰਤੀ ਮੌਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਏਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਆਯੂਸ਼ਮਾਨ ਯੋਜਨਾ ਸਕੀਮ ਵਿੱਚ ਪਹਿਲਾਂ 10 ਕਰੋੜ ਗਰੀਬ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਏਗਾ। ਇਸ ਦੇ ਬਾਅਦ ਉੱਚ ਮੱਧਮ ਵਰਗ ਤੇ ਮੱਧ ਵਰਗ ਨੂੰ ਵੀ ਇਸ ਦਾ ਲਾਭ ਮਿਲੇਗਾ। ਇਸ ਦੇ ਤਹਿਤ ਸਰਕਾਰ ਲੋਕਾਂ ਨੂੰ ਪੰਜ ਲੱਖ ਰੁਪਏ ਸਾਲਾਨਾ ਇਲਾਜ ਦੇ ਖਰਚ ਦੀ ਸੁਵਿਧਾ ਦਏਗੀ।


Tags :


Des punjab
Shane e punjab
Des punjab