DES PANJAB Des punjab E-paper
Editor-in-chief :Braham P.S Luddu, ph. 403-293-9393
ਕੇਰਲ 'ਚ ਭਾਰੀ ਬਾਰਿਸ਼ ਦਾ ਕਹਿਰ
Date : 2018-08-15 PM 01:59:39 | views (165)

 ਕੇਰਲ 'ਚ ਭਾਰੀ ਬਾਰਿਸ਼ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਕੋਚੀ ਅੰਤਰ-ਰਾਸ਼ਟਰੀ ਏਅਰਪੋਰਟ ਨੂੰ 18 ਅਗਸਤ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਵਾਇਨਾਡ, ਕੋਝੀਕੋੜ, ਕੰਨੂਰ, ਕਸਰਗੋੜ, ਮਲਾਪੁੱਰਮ, ਪਲਕੱੜ, ਇਡੁੱਕੀ ਜ਼ਿਲਿਆਂ 'ਚ ਭਾਰੀ ਬਾਰਿਸ਼ ਦੇ ਚੱਲਦੇ ਰੈੱਡ ਅਲਰਟ ਜਾਰੀ ਕੀਤਾ ਹੈ। ਮੁੱਖਮੰਤਰੀ ਪਿਨਰਈ ਵਿਜਿਅਨ ਨੇ ਇਸ ਸਾਲ ਦੇ ਅੋਣਮ ਤਿਉਹਾਰ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਤਿਉਹਾਰ ਰਾਜਭਰ 'ਚ ਮਨਾਏ ਜਾਣ ਵਾਲੇ ਤਿਉਹਾਰਾਂ 'ਚੋਂ ਇਕ ਹੈ। ਕੇਰਲ ਸਰਕਾਰ ਨੇ ਰਾਜਭਰ 'ਚ ਸੰਸਕ੍ਰਿਤਿਕ ਸਮਾਰੋਹ ਆਯੋਜਿਤ ਕਰਨ ਲਈ ਦਿੱਤੀ ਜਾਣ ਵਾਲੀ 30 ਕਰੋੜ ਦੀ ਰਾਸ਼ੀ ਨੂੰ ਮੁੱਖਮੰਤਰੀ ਆਫਤ ਰਾਹਤ ਖਜ਼ਾਨੇ 'ਚ ਦੇਣ ਦਾ ਫੈਸਲਾ ਲਿਆ ਹੈ। ਹਫਤੇ ਭਰ ਚੱਲਣ ਵਾਲਾ ਤਿਉਹਾਰ ਅਗਸਤ ਮਹੀਨੇ 'ਚ ਮਨਾਇਆ ਜਾਂਦਾ ਹੈ। ਇਸ ਵਾਰ 25 ਅਗਸਤ ਨੂੰ ਥਿਰੂ ਅੋਣਮ ਤਿਉਹਾਰ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਰਾਜ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਲ 444 ਪਿੰਡ ਪ੍ਰਭਾਵਿਤ ਹੋਏ ਹਨ।


Tags :


Des punjab
Shane e punjab
Des punjab