DES PANJAB Des punjab E-paper
Editor-in-chief :Braham P.S Luddu, ph. 403-293-9393
ਹੈਲੀਕਾਪਟਰ ਦੇ ਪਰ ਦੀ ਲਪੇਟ 'ਚ ਆਉਣ ਨਾਲ ਯਾਤਰੀ ਦੀ ਮੌਤ
Date : 2018-08-14 PM 05:09:34 | views (141)

 ਨੇਪਾਲ ਦੇ ਹਿਲਸਾ ਖੇਤਰ 'ਚ ਇਕ ਹੈਲੀਪੈਡ 'ਤੇ ਹੈਲੀਕਾਪਟਰ ਦੀ ਪਿਛਲੀ ਪੰਖੁਡੀ (ਪਰ, ਬਲੇਡ) ਦੀ ਲਪੇਟ 'ਚ ਆਉਣ ਨਾਲ ਮੰਗਲਵਾਰ ਨੂੰ ਕੈਲਾਸ਼ ਮਾਨਸਰੋਵਰ ਦੇ ਇਕ ਭਾਰਤੀ ਤੀਰਥ ਯਾਤਰੀ ਦੀ ਮੌਤ ਹੋ ਗਈ। ਭਾਰਤੀ ਦੂਤਘਰ ਦੇ ਇਕ ਅਧਿਕਾਰੀ ਨੇ ਇਕ ਅੰਗ੍ਰੇਜ਼ੀ ਅਖਬਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ 42 ਸਾਲਾ ਨਗਿੰਦਰ ਕੁਮਾਰ ਦੇ ਤੌਰ 'ਤੇ ਹੋਈ ਹੈ। ਉਹ ਮੁੰਬਈ ਦਾ ਰਹਿਣ ਵਾਲਾ ਹੈ। ਉਹ ਹੈਲੀਕਾਪਟਰ 'ਚ ਚੱੜ੍ਹਣ ਲਈ ਅੱਗੇ ਵੱਧ ਰਿਹਾ ਸੀ, ਪਰ ਇਸ ਦੀ ਪੰਖੁਡੀ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ।


Tags :


Des punjab
Shane e punjab
Des punjab