DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰੀ ਬਾਰਿਸ਼ ਨੇ ਹਿਮਾਚਲ ਵਾਸੀਆਂ 'ਤੇ ਢਾਹਿਆ ਕਹਿਰ, ਜਮੀਨ ਖਿਸਕੀ, ਬੱਦਲ ਫਟਿਆ, ਢਿੱਗਾਂ ਡਿੱਗੀਆਂ, ਦਰਜਨ ਦੇ ਕਰੀਬ ਮੌਤਾਂ ਦਾ ਖਦਸ਼ਾ
Date : 2018-08-13 PM 03:28:01 | views (140)

 ਪਿਛਲੇ ਕਈ ਦਿਨਾਂ ਤੋਂ ਜਾਰੀ ਭਾਰੀ ਬਾਰਸ਼ ਨੇ ਸੋਮਵਾਰ ਸਵੇਰੇ ਅਚਾਨਕ ਹਿਮਾਚਲ ਵਾਸੀਆਂ 'ਤੇ ਕਹਿਰ ਢਾਹ ਦਿੱਤਾ। ਤੜਕਸਾਰ, ਜ਼ਮੀਨ ਖਿਸਕਣ, ਬੱਦਲ ਫਟਣ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਕਾਰਨ ਸੂਬੇ ਵਿੱਚ ਵੱਖ-ਵੱਖ ਥਾਈਂ ਦਰਜਨ ਦੇ ਕਰੀਬ ਮੌਤਾਂ ਹੋਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਭਾਰੀ ਬਾਰਸ਼ ਨੇ ਸੂਬੇ ਦੀਆਂ ਸੜਕਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਮੌਸਮ ਕਾਰਨ ਸੂਬੇ ਵਿੱਚ ਨਿੱਜੀ ਤੇ ਸਰਕਾਰੀ ਜਾਇਦਾਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਖ਼ਰਾਬ ਮੌਸਮ ਕਾਰਨ ਚੰਡੀਗੜ੍ਹ-ਸ਼ਿਮਲਾ ਮੁੱਖ ਮਾਰਗ ਵੀ ਬੰਦ ਹੋ ਗਿਆ ਹੈ। ਹਾਲਾਤ ਨੂੰ ਵੇਖਦਿਆਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਸ਼ਿਮਲਾ, ਸੋਲਨ, ਮੰਡੀ, ਕੁੱਲੂ, ਹਮੀਰਪੁਰ, ਕਾਂਗੜਾ, ਕਿੰਨੌਰ, ਚੰਬਾ ਤੇ ਲਾਹੌਲ ਤੇ ਸਪਿਤੀ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਿਮਲਾ ਮੌਸਮ ਕੇਂਦਰ ਦੇ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਇੱਥੇ ਸਾਲ 2018 ਵਿੱਚ ਪਏ ਮੀਂਹ ਨੇ ਸਨ 1901 ਦੌਰਾਨ ਹੋਈ ਬਰਸਾਤ ਦਾ ਰਿਕਾਰਡ ਤੋੜ ਦਿੱਤਾ ਹੈ। ਉਦੋਂ 277 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। ਜਦਕਿ, ਇਸ ਸਾਲ ਪਿਛਲੇ 24 ਘੰਟਿਆਂ ਦੌਰਾਨ ਹੀ 172.6 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ। ਮੀਂਹ ਕਾਰਨ ਵੱਡੀ ਗਿਣਤੀ ਵਿੱਚ ਸੈਲਾਨੀਫਸ ਚੁੱਕੇ ਹਨ।


Tags :


Des punjab
Shane e punjab
Des punjab